ਸੈਂਕੜੇ ਸਾਲਾਂ ਤੋਂ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ ਜੁਲਾਈ

ਨਾਸਾ ਦੇ ਇਕ ਵਿਗਿਆਨੀ ਨੇ ਜੁਲਾਈ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਦਲਦੇ ਮੌਸਮ ਨੂੰ ਲੈ ਕੇ ਆਪਣੀ ਚਿੰਤਾ ਵੀ ਜ਼ਾਹਰ ਕੀਤੀ ਹੈ। ਨਾਸਾ ਦੇ ਜਲਵਾਯੂ ਵਿਗਿਆਨੀ ਗੇਵਿਨ ਸ਼ਮਿਟ ਨੇ ਦਾਅਵਾ ਕੀਤਾ ਹੈ ਕਿ ਜੁਲਾਈ ਦਾ ਮਹੀਨਾ ਪਿਛਲੇ ਸੈਂਕੜੇ ਜਾਂ ਹਜ਼ਾਰਾਂ ਸਾਲਾਂ ਵਿੱਚ ਸਭ ਤੋਂ ਗਰਮ ਰਿਹਾ ਹੈ। ਨਾਸਾ ਦੇ ਵਿਗਿਆਨੀਆਂ ਨੇ ਯੂਰਪੀਅਨ ਯੂਨੀਅਨ ਅਤੇ ਯੂਨੀਵਰਸਿਟੀ ਆਫ ਮੇਨ ਦੇ ਜ਼ਮੀਨੀ ਅਤੇ ਸੈਟੇਲਾਈਟ ਡਾਟਾ ਦਾ ਵਿਸ਼ਲੇਸ਼ਣ ਕਰਕੇ ਇਹ ਦਾਅਵਾ ਕੀਤਾ ਹੈ। ਨਾਸਾ ਦੇ ਮਾਹਿਰਾਂ ਮੁਤਾਬਕ ਪੂਰੀ ਦੁਨੀਆ ‘ਚ ਬੇਮਿਸਾਲ ਬਦਲਾਅ ਹੋ ਰਹੇ ਹਨ। ਅਮਰੀਕਾ, ਯੂਰਪ ਅਤੇ ਚੀਨ ਵਿੱਚ ਗਰਮ ਹਵਾਵਾਂ ਨਿੱਤ ਰਿਕਾਰਡ ਤੋੜ ਰਹੀਆਂ ਹਨ। ਵਿਗਿਆਨੀ ਨੇ ਕਿਹਾ ਕਿ ਬਦਲਦੇ ਮੌਸਮ ਲਈ ਇਕੱਲੇ ਐਲ ਨੀਨੋ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਐਲ ਨੀਨੋ ਮੌਸਮ ਦੇ ਪੈਟਰਨਾਂ ਵਿੱਚ ਮਾਮੂਲੀ ਭੂਮਿਕਾ ਨਿਭਾ ਰਿਹਾ ਹੈ। ਇਸ ਦਾ ਮੁੱਖ ਕਾਰਨ ਵਾਤਾਵਰਨ ਵਿੱਚ ਗ੍ਰੀਨ ਹਾਊਸ ਗੈਸਾਂ ਦਾ ਲਗਾਤਾਰ ਨਿਕਲਣਾ ਅਤੇ ਇਨ੍ਹਾਂ ਵਿੱਚ ਕਮੀ ਨਾ ਹੋਣਾ ਹੈ।

Total Views: 139 ,
Real Estate