ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ 53 ਸਾਲਾ ਸਿੱਖ ਟੈਕਸੀ ਡਰਾਈਵਰ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਭਾਈਚਾਰੇ, ਪਰਵਾਰ ਅਤੇ ਟੈਕਸੀ ਵਰਕਰਾਂ ਵਿਚ ਡੂੰਘਾ ਦੁੱਖ ਅਤੇ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਨਾਲ ਸਬੰਧਤ ਜਗਜੀਤ ਸਿੰਘ ਦੋ 10 ਸਾਲਾ ਜੁੜਵਾਂ ਬੱਚਿਆਂ ਦੇ ਪਿਤਾ ਸੀ। ਜਗਜੀਤ ਸਿੰਘ 11 ਸਤੰਬਰ ਨੂੰ ਵੈਸਟ ਵਿਲੇਜ ਇਲਾਕੇ ਵਿਚ ਅਪਣੀ ਪੀਲੀ ਕੈਬ ਅੰਦਰ ਮ੍ਰਿਤਕ ਮਿਲਿਆ ਸੀ।ਯੂਨੀਅਨ ਮੁਤਾਬਕ, ਜਗਜੀਤ ਪਿਛਲੇ ਤਿੰਨ ਮਹੀਨਿਆਂ ਦੌਰਾਨ ਅਪਣੀ ਕੈਬ ਵਿਚ ਮ੍ਰਿਤਕ ਮਿਲਣ ਵਾਲਾ ਤੀਜਾ ਟੈਕਸੀ ਡਰਾਈਵਰ ਹੈ। ਯੂਨੀਅਨ ਨੇ ਇਸ ਨੂੰ ਟੈਕਸੀ ਡਰਾਈਵਰਾਂ ’ਤੇ ਪੈ ਰਹੇ ਸਰੀਰਕ ਅਤੇ ਮਾਨਸਿਕ ਦਬਾਅ ਨਾਲ ਜੋੜਿਆ ਹੈ। ਨਿਊਯਾਰਕ ਟੈਕਸੀ ਵਰਕਰਜ਼ ਅਲਾਇੰਸ ਨੇ ’ਤੇ ਕਿਹਾ ਕਿ ਟ੍ਰਿਪਾਂ ਤੋਂ ਹੋਣ ਵਾਲੀ ਆਮਦਨ ਘਟ ਰਹੀ ਹੈ, ਜਦਕਿ ਖ਼ਰਚੇ ਵਧ ਰਹੇ ਹਨ। ਇਸ ਕਾਰਨ ਕਈ ਡਰਾਈਵਰ ਅਪਣੇ ਪਰਵਾਰਾਂ ਦਾ ਗੁਜ਼ਾਰਾ ਚਲਾਉਣ ਲਈ ਲੰਬੇ ਅਤੇ ਥਕਾਵਟ ਭਰੇ ਘੰਟੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ।
Total Views: 2 ,
Real Estate



















