ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਕੈਨੇਡਾ ਵਿੱਚ 31 ਜੁਲਾਈ, 2026 ਤਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿਚ ਕੁੱਲ 12,491 ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ। ਇਨ੍ਹਾਂ ਵਿਚੋਂ 3,717 ਭਾਰਤੀ ਨਾਗਰਿਕ ਹਨ, ਜੋ ਕਿ ਕੁੱਲ ਡਿਪੋਰਟੇਸ਼ਨ ਦਾ ਲਗਭਗ 29.8 ਫ਼ੀ ਸਦੀ ਹਨ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਦੇਸ਼ ਨਿਕਾਲਾ ਦਿਤੇ ਗਏ ਭਾਰਤੀਆਂ ਵਿਚੋਂ 60 ਪ੍ਰਤੀਸ਼ਤ ਇਕੱਲੇ ਪੰਜਾਬ ਤੋਂ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹਨ ਜੋ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੋਰ ਵੀਜ਼ਾ ਪ੍ਰਾਪਤ ਕਰਨ ਵਿਚ ਅਸਮਰਥ ਸਨ। ਖ਼ਦਸ਼ਾ ਹੈ ਕਿ ਦਸੰਬਰ 2026 ਤਕ ਇਹ ਅੰਕੜਾ 6,000 ਤੋਂ 8,000 ਪਹੁੰਚ ਜਾਵੇਗਾ। ਸਾਲ 2024 ਵਿਚ 2,004, ਸਾਲ 2025 ਵਿਚ 3,779 ਅਤੇ ਸਾਲ 2026 (ਜਨਵਰੀ-ਜੁਲਾਈ) ਵਿਚ 3,717 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿਤਾ। ਜ਼ਿਸੀਬੀਐਸਏ ਨੇ ਸਾਲ 2025 ਵਿਚ ਕੁੱਲ 23,160 ਲੋਕਾਂ ਨੂੰ ਦੇਸ਼ ਨਿਕਾਲਾ ਦਿਤਾ ਸੀ, ਜੋ ਕਿ ਹੁਣ ਤਕ ਦਾ ਸੱਭ ਤੋਂ ਵੱਡਾ ਸਾਲਾਨਾ ਅੰਕੜਾ ਸੀ।

Total Views: 1 ,
Real Estate