ਦਿੱਲੀ ਏਅਰਪੋਰਟ ‘ਤੇ ਵਿਦੇਸ਼ੀ ਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ


ਦਿੱਲੀ ਏਅਰਪੋਰਟ ਤੋਂ ਵਿਦੇਸ਼ੀ ਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ। ਹਵਾਈ ਅੱਡੇ ਤੋਂ 10 ਕਰੋੜ ਤੋਂ ਵੱਧ ਦੇ ਵਿਦੇਸ਼ੀ ਨੋਟ ਜ਼ਬਤ ਕੀਤੇ ਗਏ ਹਨ। ਨੋਟਾਂ ਦੀ ਇਹ ਖੇਪ ਕਸਟਮ ਵਿਭਾਗ ਨੇ 21 ਜੁਲਾਈ ਨੂੰ ਟਰਮੀਨਲ 3 ‘ਤੇ ਬਰਾਮਦ ਕੀਤੀ ਸੀ। ਤਿੰਨ ਤਾਜਿਕ ਨਾਗਰਿਕਾਂ ਨੂੰ ਵੀ ਵਿਦੇਸ਼ੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਇਸਤਾਂਬੁਲ ਜਾ ਰਹੇ ਸਨ। ਹਵਾਈ ਅੱਡੇ ਦੇ ਟਰਮੀਨਲ 3 ‘ਤੇ 3 ਤਾਜਿਕ ਨਾਗਰਿਕਾਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ‘ਚੋਂ 7,20,000 ਅਮਰੀਕੀ ਡਾਲਰ ਅਤੇ 4,66,200 ਯੂਰੋ ਬਰਾਮਦ ਹੋਏ। ਇਹ ਕਰੰਸੀ ਭਾਰਤੀ ਰੁਪਏ ਵਿਚ 10 ਕਰੋੜ ਰੁਪਏ ਦੇ ਬਰਾਬਰ ਹੈ।

Total Views: 289 ,
Real Estate