ਸ਼ੁੱਕਰਵਾਰ ਤੜਕੇ ਰਾਜਸਥਾਨ ਤੋਂ ਮਣੀਪੁਰ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਪਾਸੇ ਰਾਜਸਥਾਨ ‘ਚ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਦੂਜੇ ਪਾਸੇ ਮਣੀਪੁਰ ‘ਚ ਵੀ ਭੂਚਾਲ ਕਾਰਨ ਧਰਤੀ ਹਿੱਲ ਗਈ। ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਇਕ ਘੰਟੇ ‘ਚ ਤਿੰਨ ਵਾਰ ਧਰਤੀ ਹਿੱਲੀ ਅਤੇ ਭੂਚਾਲ ਦੇ ਝਟਕਿਆਂ ਕਾਰਨ ਲੋਕ ਘਰਾਂ ‘ਚੋਂ ਬਾਹਰ ਨਿਕਲਦੇ ਦਿਖਾਈ ਦਿਤੇ। ਜੈਪੁਰ ਸਮੇਤ ਆਸਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕਿਆਂ ਨਾਲ ਪੂਰਾ ਸ਼ਹਿਰ ਹਿੱਲ ਗਿਆ ਅਤੇ ਲੋਕ ਘਰਾਂ ‘ਚੋਂ ਬਾਹਰ ਨਿਕਲ ਕੇ ਸੜਕਾਂ ‘ਤੇ ਭੱਜਦੇ ਦੇਖੇ ਗਏ। ਜੈਪੁਰ ‘ਚ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ ਕ੍ਰਮਵਾਰ 3.1, 3.4 ਅਤੇ 4.4 ਮਾਪੀ ਗਈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
Total Views: 141 ,
Real Estate



















