‘ਕਾਂਗਰਸ’ ਹੁਣ ‘ਆਪ’ ਦਾ ਅਧਿਕਾਰਤ ਵਿੰਗ ਬਣ ਗਈ ਹੈ-ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਨੂੰ ਆਖਿਆ ਕਿ ਉਹ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਰਾਜਪਾਲ ਕੋਲ ਜਾਣ ਦੇ ਨਕਲੀ ਤੇ ਡਰਾਮੇਬਾਜ਼ੀ ਵਾਲੇ ਦੌਰੇ ਕਰਕੇ ਪੰਜਾਬੀਆਂ ਨਾਲ ਧੋਖਾ ਕਰਨਾ ਬੰਦ ਕਰਨ। ਉਹਨਾਂ ਕਿਹਾ ਕਿ ਉਹਨਾਂ ਨੂੰ ’ਆਪਣੇ ਮੁੱਖ ਮੰਤਰੀ ਭਗਵੰਤ ਮਾਨ’ ਕੋਲ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਨਾ ਸਿਰਫ ਐਲਾਨ ਕਰਨ ਬਲਕਿ ਸੂਬੇ ਦੇ ਹੜ੍ਹ ਮਾਰੇ ਲੋਕਾਂ ਨੂੰ ਅਸਲ ਉਦਾਰਵਾਦੀ ਰਾਹਤ ਪ੍ਰਦਾਨ ਕਰਨ। ਉਹਨਾਂ ਕਿਹਾ ਕਿ ਪੰਜਾਬ ਵਿਚ ਜੋ ਪਿਛਲੀ ਕਾਂਗਰਸ ਸੀ ਉਹ ਹੁਣ ਆਪ ਦਾ ਅਧਿਕਾਰਤ ਵਿੰਗ ਬਣ ਗਈ ਹੈ ਤੇ ਇਸ ਕਾਰਨ ਹੁਣ ਇਹ ਸਰਕਾਰ ਦਾ ਹਿੱਸਾ ਹੈ।ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਆਪਣੀ ਥਾਂ ਆਪ ਨੂੰ ਦੇ ਦਿੱਤੀ ਹੈ। ਇਸ ਵਾਸਤੇ ਲੋਕਾਂ ਤੇ ਰਾਜਪਾਲ ਦਾ ਸਮਾਂ ਬਰਬਾਦ ਕਰਨ ਦੀ ਥਾਂ ਰਾਜਾ ਵੜਿੰਗ ਤੇ ਉਹਨਾਂ ਦੇ ਬੰਦਿਆਂ ਨੂੰ ਹੁਣ ਆਪਣੀਆਂ ਮੰਗਾਂ ਦੀ ਪੂਰਤੀ ਵਾਸਤੇ ’ਆਪਣੇ ਮੁੱਖ ਮੰਤਰੀ ਮਾਨ’ ਦੀ ਰਿਹਾਇਸ਼ ’ਤੇ ਜਾਣਾ ਚਾਹੀਦਾ ਹੈ।

Total Views: 205 ,
Real Estate