ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਨੇ ਅਹਿਮ ‘ਮੱਕਾ ਰੱਖਿਆ ਸਮਝੌਤੇ’ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਤਿੰਨੋਂ ਮੁਲਕਾਂ ਵਿੱਚੋਂ ਕਿਸੇ ਇੱਕ ’ਤੇ ਵੀ ਹਮਲੇ ਨੂੰ ਸਾਰਿਆਂ ’ਤੇ ਹਮਲਾ ਮੰਨਿਆ ਜਾਵੇਗਾ। ਸਮਝੌਤੇ ’ਤੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਾਂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਊਦੀ ਅਰਬ ’ਚ ਸਮਝੌਤੇ ’ਤੇ ਦਸਤਖ਼ਤ ਕੀਤੇ। ਸਮਝੌਤੇ ਤਹਿਤ ਰੱਖਿਆ ਸਹਿਯੋਗ ਦੇ ਨਾਲ ਨਾਲ ਹੋਰ ਖੇਤਰਾਂ ’ਚ ਵੀ ਤਿੰਨੋਂ ਮੁਲਕ ਇੱਕ-ਦੂਜੇ ਦਾ ਸਾਥ ਦੇਣਗੇ। ਸਮਝੌਤੇ ਤਹਿਤ ਤਿੰਨੋਂ ਮੁਲਕ ਕਿਸੇ ਵੀ ਹਮਲੇ ਦਾ ਸਾਂਝੇ ਤੌਰ ’ਤੇ ਡਟ ਕੇ ਮੁਕਾਬਲਾ ਕਰਨਗੇ। ਇਹ ਸਮਝੌਤਾ ਉਸ ਸਮੇਂ ਹੋਇਆ ਹੈ ਜਦੋਂ ਗਾਜ਼ਾ ਨੂੰ ਲੈ ਕੇ ਤੁਰਕੀ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧ ਰਿਹਾ ਹੈ।
Total Views: 1 ,
Real Estate





















