ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲੇ ‘ਵੈਗਨਰ ਗਰੁੱਪ’ ਮੁਖੀ ਦੇ ਮਰਨ ਦਾ ਕਿਸ ਨੇ ਕੀਤਾ ਦਾਅਵਾ

ਪਿਛਲੇ ਮਹੀਨੇ ਰੂਸ ਵਿਰੁੱਧ ਬਗਾਵਤ ਕਰਨ ਵਾਲੇ ਵੈਗਨਰ ਗਰੁੱਪ ਦੇ ਚੀਫ ਯੇਵਗੇਨੀ ਪ੍ਰਿਗੋਝਿਨ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ। ਇਹ ਹੈਰਾਨ ਕਰਨ ਵਾਲਾ ਦਾਅਵਾ ਅਮਰੀਕਾ ਦੇ ਇਕ ਸਾਬਕਾ ਅਧਿਕਾਰੀ ਨੇ ਕੀਤਾ ਹੈ। ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਪ੍ਰਿਗੋਝਿਨ ਜਾਂ ਤਾਂ ਜੇਲ ਵਿਚ ਬੰਦ ਹੈ ਜਾਂ ਫਿਰ ਮਾਰਿਆ ਜਾ ਚੁੱਕਾ ਹੈ। ਰਿਟਾਇਰਡ ਅਮਰੀਕੀ ਜਨਰਲ ਰਾਬਰਟ ਅਬ੍ਰਾਮਸ ਨੇ ਕਿਹਾ ਕਿ 29 ਜੂਨ ਨੂੰ ਕ੍ਰੈਮਲਿਨ ਨੇ ਪੁਤਿਨ ਅਤੇ ਪ੍ਰਿਗੋਝਿਨ ਵਿਚਾਲੇ ਮੀਟਿੰਗ ਦੀ ਪੁਸ਼ਟੀ ਕੀਤੀ ਸੀ, ਜੋ ਝੂਠੀ ਹੈ। ਇਸ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਜਿਹੀ ਕੋਈ ਮੁਲਾਕਾਤ ਹੋਈ ਹੀ ਨਹੀਂ ਸੀ। ਇਹ ਗੱਲਾਂ ਫਰਜ਼ੀ ਹਨ। ਅਸਲ ਵਿਚ ਕੋਈ ਮੁਲਾਕਾਤ ਹੋਈ ਹੁੰਦੀ ਤਾਂ ਇਸਦੇ ਸਬੂਤ ਜ਼ਰੂਰ ਦੇਖਣ ਨੂੰ ਮਿਲੇ ਹੁੰਦੇ। ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਸ਼ਾਇਦ ਹੀ ਅਸੀਂ ਕਦੇ ਪ੍ਰਿਗੋਝਿਨ ਨੂੰ ਫਿਰ ਤੋਂ ਜਨਤਕ ਤੌਰ ‘ਤੇ ਦੇਖ ਸਕੀਏ।

Total Views: 198 ,
Real Estate