ਪੰਜਾਬੀ ਮੂਲ ਦੇ ਦੋ ਬਰਤਾਨੀਆ ਦੇ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਕਿਸ਼ਤੀਆਂ ਰਾਹੀਂ ਮਨੁੱਖੀ ਤਸਕਰੀ ਕਰਨ ਦੇ ਜੁਰਮ ਅਧੀਨ ਬਰਤਾਨੀਆ ਵਿੱਚ 3-3 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪਲਵਿੰਦਰ ਸਿੰਘ ਫ਼ੁੱਲ ਅਤੇ ਹਰਜੀਤ ਸਿੰਘ ’ਤੇ ਸੱਤ ਭਾਰਤੀ ਪਰਵਾਸੀਆਂ ਨੂੰ ਇੱਕ ਕਿਸ਼ਤੀ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਰਤਾਨੀਆ ਵਿੱਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਸਨ। ਇਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਮਾਮਲਾ 8 ਜੁਲਾਈ, 2018 ਦਾ ਹੈ ਜਿਸ ਵਿੱਚ ਪਲਵਿੰਦਰ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਹਰਜੀਤ ਸਿੰਘ ਦੀ ਸ਼ਮੂਲੀਅਤ ਪਾਈ ਗਈ ਹੈ। ਇਸ ਬਾਰੇ ਫ਼ੈਸਲਾ 13 ਜੁਲਾਈ ਨੂੰ ਸੁਣਾਇਆ ਹੈ।
Total Views: 287 ,
Real Estate



















