ਕੈਪਟਨ ਵੱਲ ਹੈਲੀਕਾਪਟਰ ਕੰਪਨੀ ਦਾ ਸਾਢੇ 3 ਕਰੋੜ ਰੁਪਏ ਬਕਾਇਆ : ਪ੍ਰਤਾਪ ਸਿੰਘ ਬਾਜਵਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਹਾਇਰਿੰਗ ਕੰਪਨੀ ਨੂੰ ਕਰੀਬ 3.5 ਕਰੋੜ ਰੁਪਏ ਨਹੀਂ ਦਿਤੇ ਹਨ। ਇਹ ਇਲਜ਼ਾਮ ਪੰਜਾਬ ਕਾਂਗਰਸ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਗਾਏ ਹਨ। ਇਸ ਬਾਰੇ ਉਨ੍ਹਾਂ ਇਕ ਟਵੀਟ ਕਰਦਿਆਂ ਲਿਖਿਆ, ”ਭਾਜਪਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੈਲੀਕਾਪਟਰ ਹਾਇਰਿੰਗ ਕੰਪਨੀ ਤੋਂ ਲਈਆਂ ਸੇਵਾਵਾਂ ਬਦਲੇ ਭੁਗਤਾਨ ਲਈ ਹੋਰ ਇੰਤਜ਼ਾਰ ਨਹੀਂ ਕਰਵਾਉਣਾ ਚਾਹੀਦਾ ਲਈਆਂ। ਬਕਾਇਆ ਭੁਗਤਾਨ 2.1 ਕਰੋੜ ਰੁਪਏ ਸੀ ਜੋ ਵਿਆਜ ਨਾਲ 3.5 ਕਰੋੜ ਰੁਪਏ ਹੋ ਗਿਆ ਹੈ। ਸਾਬਕਾ CM ਦੀਆਂ ਇਨ੍ਹਾਂ ਗਤੀਵਿਧੀਆਂ ਕਾਰਨ ਲੈਫਟੀਨੈਂਟ ਕਰਨਲ ਅਨਿਲ ਰਾਜ ਦਰ-ਦਰ ਭਟਕ ਰਹੇ ਹਨ।”

Total Views: 148 ,
Real Estate