‘ਚੰਦਰਯਾਨ-3’ 14 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ

ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਚਿਰਾਂ ਤੋਂ ਉਡੀਕੀ ਜਾ ਰਹੀ ਮਿਸ਼ਨ ਚੰਦਰਯਾਨ-3 ਦੀ ਲਾਂਚਿੰਗ ਤਰੀਕ ਦਾ ਐਲਾਨ ਕੀਤਾ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਏਜੰਸੀ ਨੇ 12 ਤੋਂ 19 ਜੁਲਾਈ ਦਰਮਿਆਨ ਤਰੀਕ ਤੈਅ ਕੀਤੀ ਸੀ।ਚੰਦਰਯਾਨ-3 ਦਾ ਧਿਆਨ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਲੈਂਡਿੰਗ ਕਰਨ ‘ਤੇ ਹੈ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਦਸਿਆ ਕਿ ਚੰਦਰਯਾਨ-3 ਮਿਸ਼ਨ ਤਹਿਤ ਇਸਰੋ 23 ਅਗਸਤ ਜਾਂ 24 ਅਗਸਤ ਨੂੰ ਚੰਦਰਮਾ ‘ਤੇ ‘ਸਾਫਟ ਲੈਂਡਿੰਗ’ ਦੀ ਕੋਸ਼ਿਸ਼ ਕਰੇਗਾ। ਪੁਲਾੜ ਦੇ ਖੇਤਰ ਵਿਚ ਇਹ ਭਾਰਤ ਦੀ ਇਕ ਹੋਰ ਵੱਡੀ ਸਫਲਤਾ ਹੋਵੇਗੀ।

Total Views: 302 ,
Real Estate