ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦਾ ਪਿੱਛਾ ਕਰਨ ਦੇ ਦੋਸ਼ੀ ਵਿਅਕਤੀ ਨੂੰ 364 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਕੀਲਾਂ ਨੇ ਸੀਏਟਲ ਵਿੱਚ ਕਿੰਗ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਦੋਸ਼ੀ ਬ੍ਰੈਟ ਫੋਰਸਲ, 49, ਦੇ ਖਿਲਾਫ ਪਿੱਛਾ ਕਰਨ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਦੋਸ਼ੀ ਬ੍ਰੈਟ ਫੋਰਸੇਲ ਨੂੰ ਇੱਕ ਸਾਲ ਪਹਿਲਾਂ ਜੈਪਾਲ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਸੀ ਅਤੇ ਉਸਨੂੰ ਨਫ਼ਰਤੀ ਅਪਰਾਧ ਕਰਨ ਦੇ ਸ਼ੱਕ ਵਿੱਚ ਜੇਲ੍ਹ ਭੇਜ ਦਿੱਤਾ ਸੀ। ਹਾਲਾਂਕਿ ਚਾਰ ਦਿਨਾਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਰਿਪੋਰਟ ਦੇ ਅਨੁਸਾਰ, ਕਿੰਗ ਕਾਉਂਟੀ ਦੇ ਵਕੀਲਾਂ ਨੇ ਬਾਅਦ ਵਿੱਚ ਫੋਰਸੇਲ ‘ਤੇ ਜੈਪਾਲ ਨੂੰ ਵਾਰ-ਵਾਰ ਤੰਗ ਕਰਨ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ। ਇਹ ਦੋਸ਼ ਲਗਾਇਆ ਗਿਆ ਸੀ ਕਿ ਫੋਰਸੇਲ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਜਾਂ ਮਾਰਨਾ ਚਾਹੁੰਦਾ ਹੈ। ਉਸ ਨੂੰ ਆਰਬਰ ਹਾਈਟਸ ਵਿੱਚ ਜੈਪਾਲ ਦੇ ਘਰ ਦੇ ਬਾਹਰ ਇੱਕ ਹੈਂਡਗਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ।ਗੁਆਂਢੀਆਂ ਨੇ ਕਿਹਾ ਕਿ ਉਨ੍ਹਾਂ ਨੇ ਫੋਰਸੇਲ ਨੂੰ ਜੈਪਾਲ ਨੂੰ ਗਾਲਾਂ ਕਡਦੇ ਹੋਏ ਸੁਣਿਆ ਸੀ।ਸਰਕਾਰੀ ਵਕੀਲਾਂ ਦੇ ਅਨੁਸਾਰ, ਹਿਰਾਸਤ ਵਿੱਚ, ਫੋਰਸੇਲ ਨੂੰ ਕੈਮਰੇ ਦੀ ਫੁਟੇਜ ਵਿੱਚ ਇਹ ਕਹਿੰਦੇ ਹੋਏ ਸੁਣਿਆ ਗਿਆ ਸੀ ਕਿ ਉਹ ਜੈਪਾਲ ਦੇ ਘਰ ਦੇ ਬਾਹਰ ਉਦੋਂ ਤੱਕ ਜਾਂਦਾ ਰਹੇਗਾ ਜਦੋਂ ਤੱਕ ਉਹ ਭਾਰਤ ਵਾਪਿਸ ਨਹੀਂ ਜਾਂਦੀ। ਪ੍ਰਮਿਲਾ ਜੈਪਾਲ (57 ਸਾਲ) ਵਾਸ਼ਿੰਗਟਨ ਦੇ 7ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦੀ ਹੈ ਅਤੇ 2016 ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ-ਅਮਰੀਕੀ ਔਰਤ ਬਣੀ ਸੀ।
ਅਮਰੀਕੀ ਸੰਸਦ ਮੈਂਬਰ ਦਾ ਪਿੱਛਾ ਕਰਨ ਵਾਲੇ ਵਿਅਕਤੀ ਨੂੰ 364 ਦਿਨਾਂ ਦੀ ਜੇਲ੍ਹ
Total Views: 150 ,
Real Estate
















