ਮੀਂਹ ਕਾਰਨ ਮਨਾਲੀ ਦਾ ਸੈਰ-ਸਪਾਟਾ ਸੀਜ਼ਨ ਕਰੀਬ 15 ਦਿਨ ਪਹਿਲਾਂ ਖਤਮ

ਸੈਰ ਸਪਾਟਾ ਸ਼ਹਿਰ ਮਨਾਲੀ ਦਾ ਸੈਰ-ਸਪਾਟਾ ਕਾਰੋਬਾਰ ਮੀਂਹ ਕਾਰਨ ਪ੍ਰਭਾਵਿਤ ਹੋਇਆ ਹੈ। ਹੋਟਲਾਂ ਵਿੱਚ 60 ਤੋਂ 70 ਫੀਸਦੀ ਕਮਰੇ ਅਤੇ ਟੂਰਿਜ਼ਮ ਕਾਰਪੋਰੇਸ਼ਨ ਦੇ ਹੋਟਲਾਂ ਵਿੱਚ 80 ਫੀਸਦੀ ਕਮਰੇ ਖਾਲੀ ਪਏ ਹਨ। ਇਸ ਵਾਰ ਮਨਾਲੀ ਦਾ ਸੈਰ-ਸਪਾਟਾ ਸੀਜ਼ਨ ਕਰੀਬ 15 ਦਿਨ ਪਹਿਲਾਂ ਖਤਮ ਹੋ ਗਿਆ ਹੈ। ਸੈਰ-ਸਪਾਟਾ ਸ਼ਹਿਰ ਧਰਮਸ਼ਾਲਾ-ਮੈਕਲੌਂਡਗੰਜ ‘ਚ ਹੋਟਲਾਂ ਦੀ ਬੁਕਿੰਗ ‘ਚ ਕਾਫੀ ਕਮੀ ਆਈ ਹੈ। ਮੰਗਲਵਾਰ ਨੂੰ ਟੂਰਿਸਟ ਸਿਟੀ ਦੇ ਹੋਟਲਾਂ ‘ਚ 30 ਫੀਸਦੀ ਬੁਕਿੰਗ ਦਰਜ ਕੀਤੀ ਗਈ।ਦਸ ਦਈਏ ਕਿ ਬੱਦਲ ਫਟਣ ਅਤੇ ਸੜਕ ਜਾਮ ਹੋਣ ਦੀ ਸੂਚਨਾ ਦੇ ਚੱਲਦਿਆਂ ਸੈਲਾਨੀਆਂ ਨੇ ਐਡਵਾਂਸ ਬੁਕਿੰਗ ਵੀ ਰੱਦ ਕਰ ਦਿੱਤੀ ਹੈ। ਵੈਸੇ ਮਨਾਲੀ ਦਾ ਸੈਰ-ਸਪਾਟਾ ਸੀਜ਼ਨ ਜੁਲਾਈ ਦੇ ਅੱਧ ਤੱਕ ਜਾਰੀ ਰਹਿੰਦਾ ਹੈ।ਪਿਛਲੇ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹਰ ਰੋਜ਼ 3,000 ਤੋਂ ਵੱਧ ਸੈਲਾਨੀ ਵਾਹਨ ਮਨਾਲੀ ਆਏ ਸਨ।ਪਰ ਹੁਣ ਗਿਣਤੀ ਘਟ ਕੇ ਸਿਰਫ 1,000 ਤੋਂ 1,200 ਤੱਕ ਆ ਗਈ ਹੈ। ਗ੍ਰੀਨ ਟੈਕਸ ਬੈਰੀਅਰ ਦੇ ਅੰਕੜਿਆਂ ਮੁਤਾਬਕ ਜੂਨ ਦੇ ਆਖਰੀ ਹਫਤੇ ਤੋਂ ਸੈਲਾਨੀਆਂ ਦੀ ਗਿਣਤੀ ਅਚਾਨਕ ਘੱਟ ਗਈ ਹੈ।ਸੈਰ ਸਪਾਟਾ ਕਾਰੋਬਾਰੀਆਂ ਮੁਤਾਬਕ ਮੀਂਹ ਦਾ ਸਿੱਧਾ ਅਸਰ ਮਨਾਲੀ ਦੇ ਸੈਰ-ਸਪਾਟਾ ਕਾਰੋਬਾਰ ‘ਤੇ ਪਿਆ ਹੈ।

Total Views: 120 ,
Real Estate