ਫਰਿਜ਼ਨੋ ਦੇ ਲਾਗਲੇ ਸ਼ਹਿਰ ਸੈਂਗਰ ਦੇ ਪੁਲਿਸ ਡਿਪਾਰਟਮੈਂਟ ਦਾ ਅਫ਼ਸਰ ਮਨਵੀਰ ਧਨੋਆ ਦੀ ਸਿੰਗਲ ਕਾਰ ਕਰੈਸ਼ ਵਿੱਚ ਲੰਘੇ ਹਫ਼ਤੇ ਮੌਤ ਹੋ ਗਈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ 5:30 ਵਜੇ ਸਕਾਈ ਹਾਰਬਰ ਰੋਡ ਨੇੜੇ ਮਿਲਰਟਨ ਰੋਡ ‘ਤੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਨੋਆ ਮਿਲਰਟਨ ਤੋਂ ਪੂਰਬ ਵੱਲ ਜਾ ਰਿਹਾ ਸੀ ਜਦੋਂ ਉਸਦੀ ਕਾਰ ਰੋਡਵੇਅ ਤੋਂ ਹੇਠਾਂ ਜਾ ਡਿੱਗੀ ਅਤੇ ਕਾਰ ਪਲਟੀਆ ਖਾ ਗਈ, ਅਤੇ ਉਹ ਕਾਰ ਵਿੱਚੋਂ ਬਾਹਰ ਜਾ ਡਿੱਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਸੈਂਗਰ ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਉਹਨਾਂ ਨੇ ਇੱਕ ਬਹੁਤ ਬਹਾਦਰ ਤੇ ਸਿਆਣਾ ਅਫਸਰ ਖੋਇਆ ਹੈ, ਅਤੇ ਅਫ਼ਸਰ ਦੀ ਮੌਤ ਦੇ ਸੋਗ ਵਜੋਂ ਸੈਂਗਰ ਸ਼ਹਿਰ ਦੀਆਂ ਸਰਕਾਰੀ ਬਿਲਡਿੰਗਾਂ ਦੇ ਝੰਡੇ ਉਸਦੇ ਫਿਊਨਰਲ ਤੱਕ ਅੱਧੇ ਝੁੱਕੇ ਰਹਿਣਗੇ। ਮਨਵੀਰ ਧਨੋਆ ਨੇ ਸੈਂਗਰ ਪੁਲਿਸ ਡਿਪਾਰਟਮੈਂਟ ਮਾਰਚ 2023 ਵਿੱਚ ਜੁਆਇਨ ਕੀਤਾ ਸੀ।
Total Views: 159 ,
Real Estate



















