ਕੈਲੀਫੋਰਨੀਆ ਚ ਟਰੱਕ ਡਰਾਈਵਰ ਦੀ ਗੋਲੀਆਂ ਮਾਰਕੇ ਹੱਤਿਆ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ)
ਲੰਘੇ ਵੀਰਵਾਰ ਦਿਨ ਦਿਹਾੜੇ ਕੈਲੀਫੋਰਨੀਆ ਦੇ ਸ਼ਹਿਰ ਲੇਥਰੋਪ ਵਿਖੇ ਫਰੀਵੇਅ 5 ਤੇ ਐਮਾਜੋਨ ਕੰਪਨੀ ਦੇ ਟਰੱਕ ਡਰਾਈਵਰ ਨੂੰ ਅਣਪਛਾਤੇ ਵਿਅੱਕਤੀਆ ਵੱਲੋ ਗੋਲੀਆਂ ਮਾਰਕੇ ਹਲਾਕ ਕਰਨ ਦੀ ਖ਼ਬਰ ਨੇ ਸਭਨੂੰ ਹੈਰਾਨ ਕਰਕੇ ਰੱਖ ਦਿੱਤੀ। ਮਰਨ ਵਾਲੇ ਡਰਾਈਵਰ ਦੀ ਪਹਿਚਾਣ ਇਲਖੋਮ ਸ਼ੋਡੀਏਵ (37) ਵਜੋਂ ਹੋਈ ਹੈ, ਜੋ ਉੱਤਰੀ ਕੈਰੋਲੀਨਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਵੀਰਵਾਰ ਦੁਪਿਹਰ ਤਕਰੀਬਨ 12.48 ਦੇ ਮ੍ਰਿਤਕ ਡਰਾਈਵਰ ਇਲਖੋਮ ਸ਼ੋਡੀਏਵ ਆਪਣੇ ਟਰੱਕ ਵਿੱਚ ਫ੍ਰੀਵੇਅ 5 ਤੇ ਨੌਰਥ ਬੌਡ ਜਾ ਰਿਹਾ ਸੀ, ਜਦੋਂ ਹਾਈਵੇਅ 120 ਲਾਗੇ ਉਸਦੇ ਟਰੱਕ ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਦਾਗ ਦਿੱਤੀਆ। ਗੋਲੀਆਂ ਲੱਗਣ ਕਾਰਨ ਟਰੱਕ ਆਊਟ ਆਫ ਕੰਟਰੋਲ ਹੋ ਗਿਆ ਅਤੇ ਲੂਇਸ ਐਵੇਨਿਊ ਲਾਗੇ ਫਰੀਵੇਅ ਤੋ ਹੇਠਾ ਉੱਤਰਕੇ ਦੋ ਖੜੀਆਂ ਕਾਰਾਂ ਨਾਲ ਟਕਰਾਕੇ ਬਿਲਡਿੰਗ ਨਾਲ ਵੱਜਕੇ ਰੁਕਿਆ। ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਹਾਈਵੇਅ ਪਟਰੋਲ ਹਮਲਾਵਰਾਂ ਦੀ ਭਾਲ ਕਰ ਰਿਹਾ, ਅਤੇ ਉਹ ਪਬਲਿਕ ਤੋਂ ਮੱਦਦ ਮੰਗ ਰਹੇ ਹਨ ‘ਤਾਂ ਕਿ ਦੋਸ਼ਿਆ ਦੀ ਸ਼ਨਾਖ਼ਤ ਹੋ ਸਕੇ। ਐਮਾਜੋਨ ਦੀ ਬੁਲਾਰੀ ਨੇ ਆਪਣੇ ਡਰਾਈਵਰ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਐਮਾਜੋਨ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕ ਡਰਾਈਵਰ ਦੇ ਪਰਿਵਾਰ ਨਾਲ ਖੜਾ ਹੈ।

Total Views: 128 ,
Real Estate