ਲੁਧਿਆਣਾ ਡਕੈਤੀ: ‘ਲੁਟੇਰਿਆ ਨੂੰ ਪੈ ਗਏ “ਚੋਰ”!’

ਲੁਧਿਆਣਾ ਡਕੈਤੀ ਮਾਮਲੇ ਵਿੱਚ ਹੈਰਾਨੀਜਨਕ ਮੋੜ ਆ ਗਿਆ ਹੈ। ਲੁਟੇਰਿਆਂ ਵੱਲੋਂ ਲੁੱਟੀ ਗਈ ਰਕਮ ਵੀ ਕਿਸੇ ਹੋਰ ਵਿਅਕਤੀ ਨੇ ਚੋਰੀ ਕਰ ਲਈ ਹੈ। ਵਿਅਕਤੀ ਨੇ ਸ਼ੈਵਰਲੇ ਕਾਰ ਦੇ ਤਾਲੇ ਤੋੜ ਕੇ ਪੈਸੇ ਲੁੱਟ ਲਏ ਹਨ। ਤਿੰਨ ਫਰਾਰ ਲੁਟੇਰਿਆਂ ਤੋਂ ਇਲਾਵਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਚਾਰ ਹੋਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 1 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਇਸ ਘਟਨਾ ਵਿੱਚ ਕੁੱਲ 6 ਕਰੋੜ 96 ਲੱਖ 700 ਰੁਪਏ ਬਰਾਮਦ ਕੀਤੇ ਹਨ।ਪ੍ਰੈੱਸ ਕਾਨਫਰੰਸ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਆਪਣੀ ਕਾਰ ਅਰੁਣ ਕੋਚ ਦੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਜਿੱਥੇ ਉਸ ਦਾ ਦੋਸਤ ਨੀਰਜ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਤੇ ਸ਼ੱਕ ਸੀ ਕਿ ਉਨ੍ਹਾਂ ਨੇ ਕੋਈ ਵੱਡੀ ਵਾਰਦਾਤ ਕੀਤੀ ਹੈ। ਇਸ ਤੋਂ ਬਾਅਦ ਨੀਰਜ ਨੇ ਤਿੰਨ ਹੋਰ ਮੁਲਜ਼ਮਾਂ ਮਨਦੀਪ ਕੁਮਾਰ ਉਰਫ਼ ਬੱਬੂ, ਪ੍ਰਿੰਸ ਅਤੇ ਅਭੀ ਸਿੰਗਲਾ ਉਰਫ਼ ਅਭੀ ਨਾਲ ਮਿਲ ਕੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਅੰਦਰੋਂ ਚੋਰੀ ਕਰ ਲਏ। ਪੁਲਿਸ ਨੇ ਗੱਡੀ ਵਿੱਚੋਂ 2 ਕਰੋੜ 25 ਲੱਖ 700 ਰੁਪਏ ਬਰਾਮਦ ਕੀਤੇ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਮਨਦੀਪ ਕੁਮਾਰ ਉਰਫ਼ ਬੱਬੂ ਅਤੇ ਪ੍ਰਿੰਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਸਿੰਗਲਾ ਨੇ ਪੁਲਿਸ ਕਾਰਵਾਈ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਟਨਾ ਦੇ ਸਬੰਧ ਵਿੱਚ 6 ਕਰੋੜ 96 ਲੱਖ 700 ਰੁਪਏ ਬਰਾਮਦ ਕੀਤੇ ਹਨ।

Total Views: 265 ,
Real Estate