ਜਲਵਾਯੂ ਤਬਦੀਲੀ ਦਾ ਅਸਰ ਹੁਣ ਦਾਰਜਲਿੰਗ ਦੇ ਪ੍ਰਸਿੱਧ ਚਾਹ ਵਾਲੇ ਬਾਗ਼ਾਂ ਦੇ ਉਤਪਾਦਨ, ਚਾਹ ਦੇ ਸਵਾਦ ਅਤੇ ਸੈਂਕੜੇ ਮਜ਼ਦੂਰਾਂ ਦੀ ਸਿਹਤ ’ਤੇ ਪੈਂਦਾ ਦਿਸ ਰਿਹਾ ਹੈ। ਇਥੇ ਕੰਮ ਕਰਨ ਵਾਲੇ ਕਾਰਕੁਨਾਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਅਜੇ ਤਕ ਇਨ੍ਹਾਂ ਤੱਥਾਂ ਨੂੰ ਸਾਬਤ ਕਰਨ ਲਈ ਕੋਈ ਅੰਕੜੇ ਮੌਜੂਦ ਨਹੀਂ ਹਨ। ਹਾਲਾਂਕਿ ਇਸ ਨੂੰ ਹਰ ਦਿਨ ਮਹਿਸੂਸ ਕੀਤਾ ਜਾ ਰਿਹਾ ਹੈ। ਸਮਸਿਆ ਦਾ ਮੁੱਖ ਕਾਰਨ ਕੀਟਨਾਸ਼ਕਾਂ ਦਾ ਪ੍ਰਯੋਗ ਅਤੇ ਇਸ ਦਾ ‘ਹਾਈਡਰਾ’ ਅਸਰ ਹੈ। ਮੌਸਮ ਦੇ ਲਗਾਤਾਰ ਬਹੁਤ ਜ਼ਿਆਦਾ ਬਦਲਣ ਕਾਰਨ, ਚਾਹ ਦੇ ਬਾਗਾਂ ਦੇ ਮਾਲਕ ਅਪਣੀ ਪੈਦਾਵਾਰ ਨੂੰ ਬਚਾਉਣ ਲਈ ਕਾਫ਼ੀ ਮਿਹਨਤ ਕਰ ਰਹੇ ਹਨ। ‘ਐਕਟੀਵਿਸਟ ਹੈਲਥਕੇਅਰ’ ਸੰਸਥਾ ਦੇ ਸੰਸਥਾਪਕ ਅਤੇ ਨਿਰਦੇਸ਼ਕ ਡਾ. ਅਮਿਤ ਦੇਸ਼ਪਾਂਡੇ ਨੇ ਕਿਹਾ ਹੈ ਕਿ ਲੰਮੇ ਸਮੇਂ ਤਕ ਰਸਾਇਣਾਂ ਦੇ ਸੰਪਰਕ ’ਚ ਰਹਿਣ ਨਾਲ ਕੈਂਸਰ ਸਮੇਤ ਹੋਰ ਰੋਗ ਹੋ ਸਕਦੇ ਹਨ, ਜਿਸ ਨਾਲ ਸਰੀਰ ਦੇ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਚਾਹ ਦੇ ਬਾਗਾਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਬਾਗ ਦੇ ਆਕਾਰ ’ਤੇ ਨਿਰਭਰ ਕਰਦੀ ਹੈ। ਛੋਟੇ ਚਾਹ ਬਾਗਾਂ ’ਚ ਲਗਭਗ 250 ਮਜ਼ਦੂਰ ਹੁੰਦੇ ਹਨ, ਦਰਮਿਆਨੇ ਆਕਾਰ ਦੇ ਬਾਗ ’ਚ 600 ਅਤੇ ਵੱਡੇ ਚਾਹ ਦੇ ਬਾਗ ’ਚ 900 ਤੋਂ ਵੱਧ ਮਜ਼ਦੂਰ ਕੰਮ ਕਰਦੇ ਹਨ।
ਬਦਲ ਰਿਹੈ ਚਾਹ ਦਾ ਸਵਾਦ!
Total Views: 175 ,
Real Estate



















