ਮੋਗਾ ਦੇ ਭੀੜ-ਭਾੜ ਵਾਲੇ ਬਾਜ਼ਾਰ ਰਾਮਗੰਜ ਮੰਡੀ ਵਿਚ ਦਿਨ-ਦਿਹਾੜੇ 5 ਨਕਾਬਪੋਸ਼ਾਂ ਨੇ ਏਸ਼ੀਅਨ ਜਿਊਲਰਜ਼ ’ਤੇ ਕੰਮ ਕਰ ਰਹੇ ਕਾਰੋਬਾਰੀ ਨੂੰ ਗੋਲ਼ੀ ਮਾਰ ਦਿੱਤੀ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਪਹਿਲਾਂ ਸਮਾਨ ਲੈਣ ਦੇ ਬਹਾਨੇ ਆਏ ਸਨ ਅਤੇ ਫਿਰ ਅਚਾਨਕ ਇਨ੍ਹਾਂ ਨੇ ਸੁਨਿਆਰੇ ਨੂੰ ਗੋਲ਼ੀ ਮਾਰ ਦਿੱਤੀ ਅਤੇ ਕਾਊਂਟਰ ਵਿਚ ਰੱਖੀ ਨਗਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।
Total Views: 138 ,
Real Estate



















