ਲੱਖਾ ਸਿਧਾਣਾ ਨੂੰ ਗ੍ਰਿਫਤਾਰੀ ਦੇ ਨਾਲ ਕਤਲ ਦਾ ਵੀ ਖ਼ਦਸ਼ਾ

ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਲੱਖਾ ਸਿਧਾਣਾ ਨੇ ਖ਼ਦਸ਼ਾ ਪ੍ਰਗਟਾਇਆ ਕਿ, ਉਹਨੂੰ ਜਾਨ ਤੋਂ ਮਾਰਿਆ ਜਾ ਸਕਦਾ ਹੈ। ਲੱਖੇ ਨੇ ਭਗਵੰਤ ਮਾਨ ਸਰਕਾਰ ਤੇ ਦੋਸ਼ ਲਗਾਇਆ ਕਿ, ਪੰਜਾਬ ਸਰਕਾਰ ਵਾਰ ਵਾਰ ਪੁਰਾਣੇ ਪਰਚੇ ਜਿਹੜੇ ਪੁਲਸ ਵਲੋਂ ਕੈਂਸਲ ਰਿਪੋਰਟ ਕਰ ਖਤਮ ਕਰਨ ਲਈ ਕਚਹਿਰੀ ਵਿਚ ਦਾਖਲ ਕੀਤੇ ਜਾ ਚੁੱਕੇ ਸਨ ਉਹ ਵੀ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਲੱਖੇ ਨੇ ਤਿੰਨ ਪਰਚਿਆਂ ਦਾ ਵੇਰਵਾ ਦਿੰਦੇ ਹੋਏ ਦੋਸ਼ ਲਗਾਇਆ ਕਿ, ਸਰਕਾਰ ਦਾ ਮਕਸਦ ਉਹਨਾਂ ਦੀ ਅਵਾਜ਼ ਨੂੰ ਬੰਦ ਕਰਾਉਣ ਦਾ ਹੈ।

Total Views: 193 ,
Real Estate