ਐਪਲ ਦਾ ਨਵਾਂ ਕਾਰਨਾਮਾ : ‘ਵਿਜ਼ਨ ਪ੍ਰੋ’

ਤਕਨਾਲੋਜੀ ਦੇ ਵਿਚ ਇਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਇਸਦੀ ਇਕ ਝਲਕ ਐਪਲ ਕੰਪਨੀ ਵੱਲੋਂ ਦਿਖਾ ਦਿੱਤੀ ਗਈ ਹੈ। ਅਗਲੇ ਸਾਲ ਅਮਰੀਕਾ ਦੇ ਵਿਚ ਮਿਲਣ ਵਾਲੀ ਨਵੀਂ ਡਿਵਾਈਸ ਜਿਸ ਨੂੰ ‘ਵਿਜ਼ਨ ਪ੍ਰੋ’ ਦਾ ਨਾਂਅ ਦਿੱਤਾ ਗਿਆ ਹੈ, ਅੱਖਾਂ ਉਤੇ ਪਹਿਨੀ ਜਾਣ ਵਾਲੀ ਛੋਟੀ ਸਕਰੀਨ ਹੈ। ਇਸਦੀ ਕੀਮਤ 3499 ਅਮਰੀਕੀ ਡਾਲਰ ਹੋਵੇਗੀ। ਇਹ ਡਿਵਾਈਸ ਅਗਲੇ ਸਾਲ ਦੇ ਸ਼ੁਰੂ ਵਿਚ ਸਿਰਫ ਅਮਰੀਕਾ ਵਿਚ ਪਹਿਲਾਂ ਮਿਲਣੀ ਸ਼ੁਰੂ ਹੋਵੇਗੀ। ਇਸ ਹੈਡਸੈਟ ਨੂੰ ਅੱਖਾਂ ਦੀ ਰੈਟੀਨਾ, ਹੱਥਾਂ ਦੀ ਹਰਕਤ ਨਾਲ ਅਤੇ ਆਵਾਜ਼ ਦੇ ਨਾਲ ਚਲਾਇਆ ਜਾ ਸਕੇਗਾ। ਇਸ ਨੂੰ ਬਨਾਉਣ ਲਈ ਕੰਪਨੀ ਨੂੰ 7 ਸਾਲਾਂ ਦਾ ਸਮਾਂ ਲੱਗਾ ਹੈ।

Total Views: 207 ,
Real Estate