ਧਮਾਕਿਆਂ ਦੀ ਧਮਕੀ ਮਗਰੋਂ ਬਠਿੰਡਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ

ਬਠਿੰਡਾ ਨੂੰ ਦਹਿਲਾਉਣ ਦੀਆਂ ਮਿਲੀਆਂ ਧਮਕੀਆਂ ਦੌਰਾਨ ਬਠਿੰਡਾ ਪੁਲੀਸ ਨੇ ਆਪਣੀ ਡਿਊਟੀ ‘ਚ ਮੁਸਤੈਦੀ ਵਧਾ ਦਿੱਤੀ ਹੈ। ਜਨਤਕ ਥਾਵਾਂ ‘ਤੇ ਚੌਕਸੀ ਅਤੇ ਗੁਆਂਢੀ ਰਾਜਾਂ ਹਰਿਆਣਾ ਤੇ ਰਾਜਸਥਾਨ ਦੀਆਂ ਹੱਦਾਂ ‘ਤੇ ਨਾਕੇ ਲਾ ਕੇ ਪੁਲੀਸ ਵੱਲੋਂ ਵਾਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਕਰੀਬ ਦੋ ਹਫ਼ਤੇ ਪਹਿਲਾਂ ਜ਼ਿਲ੍ਹੇ ‘ਚ ਕੁਝ ਥਾਵਾਂ ‘ਤੇ ਕੰਧਾਂ ਉੱਪਰ ਖਾਲਿਸਤਾਨੀ ਨਾਅਰੇ ਲਿਖ਼ਣ ਤੋਂ ਇਲਾਵਾ ਬਠਿੰਡਾ ਦੀਆਂ 10 ਪ੍ਰਮੁੱਖ ਥਾਵਾਂ ‘ਤੇ 7 ਜੂਨ ਨੂੰ ਬੰਬ ਧਮਾਕੇ ਕਰਨ ਦੇ ਧਮਕੀ ਪੱਤਰ ਮਿਲੇ ਸਨ। ਅਜਿਹੇ ਅੱਧੀ ਦਰਜਨ ਪੱਤਰ ਸਿਆਸੀ ਆਗੂਆਂ, ਅਧਿਕਾਰੀਆਂ ਅਤੇ ਵਪਾਰੀਆਂ ਕੋਲ ਪੁੱਜੇ ਸਨ।

Total Views: 154 ,
Real Estate