ਅਫਗਾਨਿਸਤਾਨ : 80 ਵਿਦਿਆਰਥਣਾਂ ਨੂੰ ਦਿੱਤਾ ਗਿਆ ਜ਼ਹਿਰ,

ਅਫਗਾਨਿਸਤਾਨ ‘ਚ ਲਗਭਗ 80 ਸਕੂਲੀ ਕੁੜੀਆਂ ਨੂੰ ਜ਼ਹਿਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਘਟਨਾਵਾਂ ਉੱਤਰੀ ਖੇਤਰ ‘ਚ ਸਥਿਤ ਸਰ-ਏ-ਪੁਲ ਸੂਬੇ ‘ਚ ਹਫਤੇ ਦੇ ਅੰਤ ‘ਚ ਵਾਪਰੀਆਂ ਹਨ। ਸੂਬਾਈ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਮੁਹੰਮਦ ਰਹਿਮਾਨੀ ਨੇ ਖੁਲਾਸਾ ਕੀਤਾ ਕਿ ਸੰਗਚਰਕ ਜ਼ਿਲ੍ਹੇ ਵਿੱਚ ਪਹਿਲੀ ਤੋਂ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨਸਵਾਨ-ਏ-ਕਬੱਡ ਆਬ ਸਕੂਲ ਦੇ 60 ਵਿਦਿਆਰਥੀ ਅਤੇ ਨਸਵਾਨ-ਏ-ਫੈਜ਼ਾਬਾਦ ਸਕੂਲ ਦੇ 17 ਵਿਦਿਆਰਥੀ ਜ਼ਹਿਰੀਲੇ ਹਮਲੇ ਨਾਲ ਪ੍ਰਭਾਵਿਤ ਹੋਏ ਸਨ।ਰਹਿਮਾਨੀ ਨੇ ਕਿਹਾ, “ਦੋ ਪ੍ਰਾਇਮਰੀ ਸਕੂਲ ਇੱਕ ਦੂਜੇ ਦੇ ਨੇੜੇ ਹਨ ਅਤੇ ਇੱਕ ਤੋਂ ਬਾਅਦ ਇੱਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਕਿਹਾ, ‘ਅਸੀਂ ਵਿਦਿਆਰਥੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਅਤੇ ਹੁਣ ਉਹ ਠੀਕ ਹਨ।ਫਿਲਹਾਲ  ਜਾਂਚ ਅਜੇ ਜਾਰੀ ਹੈ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਗੁੱਸੇ ਵਿੱਚ ਆ ਕੇ ਹਮਲੇ ਨੂੰ ਅੰਜਾਮ ਦੇਣ ਲਈ ਤੀਜੀ ਧਿਰ ਨੂੰ ਪੈਸੇ ਦਿੱਤੇ ਸਨ।

ਅਗਸਤ 2021 ਵਿੱਚ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ, ਤਾਲਿਬਾਨ ਨੇ ਅਫਗਾਨ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ‘ਤੇ ਆਪਣੀ ਪਕੜ ਮਜ਼ਬੂਤ ​​ਕਰ ਲਈ ਹੈ। ਤਾਲਿਬਾਨੀ ਸ਼ਾਸਨ ਦੇ ਅਧੀਨ, ਕੁੜੀਆਂ  ਨੂੰ ਛੇਵੀਂ ਜਮਾਤ ਤੋਂ ਬਾਅਦ ਦੀ ਸਿੱਖਿਆ ਪ੍ਰਾਪਤ ਕਰਨ ਦੀ ਮਨਾਹੀ ਹੈ। ਸ਼ੱਕ ਦੀ ਸੂਈ ਤਾਲਿਬਾਨ ਵੱਲ ਇਸ਼ਾਰਾ ਕਰ ਰਹੀ ਹੈ ਪਰ ਤਾਲਿਬਾਨ ਨੇ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

Total Views: 328 ,
Real Estate