ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 19 ਮਈ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ।ਰਿਪੋਰਟ ਵਿੱਚ ਪਾਇਆ ਗਿਆ ਕਿ ਜ਼ੀਰਾ ਇਲਾਕੇ ਦੇ ਤਿੰਨ ਪਿੰਡਾਂ ਮਨਸੂਰਵਾਲ, ਮਹੀਆਂਵਾਲਾ ਕਲਾਂ ਅਤੇ ਰਟੋਲ ਰੋਹੀ ਵਿੱਚ ਜ਼ਮੀਨੀ ਪਾਣੀ ਜ਼ਹਿਰੀਲੇ ਤੱਤਾਂ ਤੇ ਧਾਤੂਆਂ ਤੋਂ ਪ੍ਰਭਾਵਿਤ ਹੈ।ਪਾਣੀ ਵਿੱਚ ਸੇਲੇਨੀਅਮ, ਮੈਂਗਨੀਜ਼ ਅਤੇ ਆਇਰਨ ਦਾ ਗਾੜ੍ਹਾਪਣ ਵਰਗੇ ਤੱਤ ਸਹਿਣਯੋਗ ਮਾਤਰਾਂ ਤੋਂ ਵੱਧ ਪਾਏ ਗਏ ਹਨ।ਰਿਪੋਰਟ ਮੁਤਾਬਕ,“ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਵਲੋਂ ਨਿਗਰਾਨੀ ਅਧੀਨ 29 ਬੋਰਵੈਲਾਂ ਵਿੱਚੋਂ, 12 ਬੋਰਵੈਲਾਂ ਵਿੱਚ ਬਦਬੂ ਵਾਲਾ ਪਾਣੀ ਆ ਰਿਹਾ ਹੈ, ਜਦੋਂ ਕਿ 05 ਬੋਰਵੈੱਲ ਬਦਬੂ ਦੇ ਨਾਲ ਅਤੇ ਹਲਕੇ ਗਹਿਰੇ ਜਾਂ ਕਾਲੇ ਰੰਗ ਦਾ ਪਾਣੀ ਆ ਰਿਹਾ ਸੀ।”
“ਇਨ੍ਹਾਂ 29 ਵਿੱਚੋਂ ਕਿਸੇ ਵੀ ਬੋਲਵੈਲ ਦਾ ਪਾਣੀ ਪੀਣ ਯੋਗ ਹੋਣ ਲਈ ਲੋੜੀਂਦੇ ਮਾਪਦੰਡਾ ’ਤੇ ਖਰਾ ਨਹੀਂ ਉਤਰਦਾ, ਨਤੀਜੇ ਵਜੋਂ ਇਸ ਪਾਣੀ ਦੀ ਪੀਣ ਲਈ ਜਾਂ ਫ਼ਿਰ ਸਿੰਚਾਈ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।”ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 45 ਦਿਨਾਂ ਦੇ ਅੰਦਰ ਬਣਦੀ ਕਾਰਵਾਈ ਕਰਨ ਲਈ ਲਿਖਿਆ ਹੈ। ਫੈਕਟਰੀ ਜਿਸ ਨੂੰ ਪ੍ਰਦੂਸ਼ਣ ਕਰਨ ਦੇ ਇਲਜ਼ਾਮਾਂ ਕਾਰਨ ਬੰਦ ਕੀਤਾ ਗਿਆ ਹੈ ਅਤੇ ਜਿਸ ਦਾ ਮੁੜ ਤੋਂ ਪੱਖ਼ ਸੁਣਨ ਲਈ ਪੰਜਾਬ ਸਰਕਾਰ ਨੂੰ ਅਦਾਲਤ ਵਲੋਂ ਹੁਕਮ ਦਿੱਤੇ ਗਏ , ਨੇ ਨਵੀਂ ਰਿਪੋਰਟ ਬਾਰੇ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਹਾਈਕੋਰਟ ਵਿੱਚ ਸੁਣਵਾਈ ਦੌਰਾਨ ਫੈਕਟਰੀ ਦੇ ਵਕੀਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਫੈਕਟਰੀ ਨੇ ਸਭ ਕੁਝ ਕੇਂਦਰੀ ਅਤੇ ਪੰਜਾਬ ਸਰਕਾਰ ਦੇ ਮਹਿਕਮਿਆਂ ਤੋਂ ਦੀਆਂ ਮਨਜ਼ੂਰੀਆਂ ਲੈਣ ਤੋਂ ਬਾਅਦ ਕੀਤਾ ਹੈ।ਫੈਕਰਟਰੀ ਨੇ ਪ੍ਰਦਸ਼ਣ ਕਰਨ ਸਬੰਧੀ ਸਾਰੇ ਇਲਜ਼ਾਮਾਂ ਨੂੰ ਰੱਦ ਕੀਤਾ ਸੀ, ਪਰ ਹੁਣ ਵਾਰ-ਵਾਰ ਸੰਪਰਕ ਕਰਨ ਉੱਤੇ ਤਾਜ਼ਾ ਪ੍ਰਤੀਕਿਰਿਆ ਨਹੀਂ ਦਿੱਤੀ ਹੈ।ਪਿੰਡ ਰਟੋਲ ਰੋਹੀ ਵਿਖੇ ਸਥਿਤ ਬੋਰਵੈੱਲ ਵਿੱਚ ਸਾਈਨਾਈਡ ਦੇ ਗਾੜ੍ਹੇਪਣ ਦੀ ਮੌਜੂਦਗੀ 0.2 ਮਿਲੀਗ੍ਰਾਮ ਮਿਲੀ ਹੈਪਿੰਡ ਰਟੋਲ ਰੋਹੀ ਵਿਖੇ ਸਥਿਤ ਬੋਰਵੈੱਲ ਵਿੱਚ ਸਾਇਨਾਈਡ ਦੇ ਗਾੜ੍ਹੇਪਣ ਦੀ ਮੌਜੂਦਗੀ 0.2 ਮਿਲੀਗ੍ਰਾਮ ਮਿਲੀ ਹੈ ਜੋ ਕਿ ਨਿਰਧਾਰਿਤ ਸੀਮਾ ਤੋਂ ਚਾਰ ਗੁਣਾ ਵੱਧ ਹੈ ਅਤੇ ਚਿੰਤਾ ਦਾ ਵਿਸ਼ਾ ਹੈ।ਇਸ ਸਬੰਧ ਵਿੱਚ, ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਉਦਯੋਗ ਵਿੱਚ ਲਗਾਏ ਗਏ 10 ਬੋਰਵੈੱਲਾਂ ਅਤੇ 06 ਪੀਜ਼ੋਮੀਟਰਾਂ ਦੀ ਮੌਕੇ ‘ਤੇ ਜਾਂਚ ਕੀਤੀ ਸੀ।ਇਹ ਰਿਪੋਰਟ ਚੰਡੀਗੜ੍ਹ ਸਥਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਧੀਕ ਨਿਰਦੇਸ਼ਕ ਵਿਗਿਆਨੀ ਡਾਕਟਰ ਨਰਿੰਦਰ ਸ਼ਰਮਾ ਵੱਲੋਂ ਤਿਆਰ ਕੀਤੀ ਗਈ ਸੀ।
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ : ਪਾਣੀ ਚੋਂ ਮਿਲਿਆ ਸਾਇਨਾਇਡ!
Total Views: 157 ,
Real Estate



















