ਭਾਰਤ ਦੇ ਸਭ ਤੋਂ ਵੱਡੇ ਬੈਂਕ ਨੇ 2000 ਦੇ ਨੋਟ ਨੂੰ ਬਦਲਣ ਲਈ ਐਤਵਾਰ ਨੂੰ ਕਿਹਾ ਕਿ ਨੋਟ ਬਦਲਣ ਲਈ ਕਿਸੇ ਆਈਡੀ ਦੀ ਲੋੜ ਨਹੀਂ ਹੈ। ਕੋਈ ਫਾਰਮ ਨਹੀਂ ਭਰਨਾ ਪਵੇਗਾ। ਇੱਕ ਵਾਰ ਵਿਚ 10 ਨੋਟ ਬਦਲੇ ਜਾ ਸਕਦੇ ਹਨ। ਸਟੇਟ ਬੈਂਕ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿਉਂਕਿ ਸੋਸ਼ਲ ਮੀਡੀਆ ‘ਤੇ ਨੋਟ ਬਦਲਣ ਨੂੰ ਲੈ ਕੇ ਵੱਖ-ਵੱਖ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਸਵਾਲ ਵੀ ਕੀਤੇ ਜਾ ਰਹੇ ਸਨ।
*ਤੁਸੀਂ ਆਪਣੇ ਨੇੜੇ ਦੀ ਕਿਸੇ ਵੀ ਬੈਂਕ ਸ਼ਾਖਾ ਵਿਚ ਜਾ ਕੇ ਇਨ੍ਹਾਂ ਨੋਟਾਂ ਨੂੰ ਬਦਲ ਸਕਦੇ ਹੋ।
*ਤੁਸੀਂ ਕਿਸੇ ਵੀ ਬੈਂਕ ਸ਼ਾਖਾ ਵਿਚ ਜਾ ਕੇ ਨੋਟ ਬਦਲ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਉਸ ਬੈਂਕ ਵਿਚ ਖਾਤਾ ਹੋਵੇ। ਤੁਸੀਂ ਸਿੱਧੇ ਕਾਊਂਟਰ ‘ਤੇ ਜਾ ਕੇ ਨੋਟ ਬਦਲ ਸਕਦੇ ਹੋ। ਦੂਜੇ ਪਾਸੇ, ਜੇਕਰ ਤੁਹਾਡਾ ਉਸ ਬੈਂਕ ਵਿਚ ਖਾਤਾ ਹੈ, ਤਾਂ ਤੁਸੀਂ ਇਸ ਪੈਸੇ ਨੂੰ ਆਪਣੇ ਖਾਤੇ ਵਿਚ ਵੀ ਜਮ੍ਹਾਂ ਕਰਵਾ ਸਕਦੇ ਹੋ।
*2000 ਦੇ ਨੋਟਾਂ ਨੂੰ ਇੱਕ ਸਮੇਂ ਵਿਚ 20,000 ਦੀ ਸੀਮਾ ਤੱਕ ਕਿਸੇ ਹੋਰ ਮੁੱਲ ਲਈ ਬਦਲਿਆ ਜਾ ਸਕਦਾ ਹੈ।
*ਜੇਕਰ ਤੁਹਾਡੇ ਕੋਲ ਖਾਤਾ ਹੈ, ਤਾਂ ਤੁਸੀਂ 2000 ਦੇ ਕਿਸੇ ਵੀ ਨੋਟ ਨੂੰ ਜਮ੍ਹਾ ਕਰਵਾ ਸਕਦੇ ਹੋ।



















