ਅਕਾਸਾ ਏਅਰਲਾਈਨ ਦੀ ਫਲਾਈਟ ਦੁਪਹਿਰ ਵੇਲੇ ਅਹਿਮਦਾਬਾਦ ਤੋਂ ਬੈਂਗਲੁਰੂ ਜਾ ਰਹੀ ਸੀ। ਇਸ ਦੌਰਾਨ ਸਫਰ ਕਰ ਰਹੇ ਮਾਰਵਾੜ ਦੇ ਰਹਿਣ ਵਾਲੇ ਐੱਮ ਪ੍ਰਵੀਨ ਕੁਮਾਰ ਨੂੰ ਬੀੜੀ ਪੀਣ ਦੀ ਤਲਬ ਲੱਗੀ ਅਤੇ ਉਸ ਨੇ ਬੀੜੀ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਏਅਰਲਾਈਨ ਸਟਾਫ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸਕਿਓਰਿਟੀ ਨੂੰ ਸੂਚਿਤ ਕੀਤਾ। ਕੁਮਾਰ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਨੂੰ ਬੈਂਗਲੁਰੂ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। 5ਪ੍ਰਵੀਨ ਕੁਮਾਰ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿਚ ਸਥਿਤ ਮਾਰਵਾੜ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਕਰੀਬ 56 ਸਾਲ ਹੈ। ਕੇਂਦਰੀ ਜੇਲ੍ਹ ਭੇਜੇ ਜਾਣ ਤੋਂ ਬਾਅਦ ਪੁਲਿਸ ਨਾਲ ਹੋਈ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਇਸ ਸਫ਼ਰ ਤੋਂ ਪਹਿਲਾਂ ਉਸ ਨੇ ਕਦੇ ਫਲਾਈਟ ਵਿੱਚ ਯਾਤਰਾ ਨਹੀਂ ਕੀਤੀ ਸੀ। ਕੁਮਾਰ ਅਨੁਸਾਰ ਉਹ ਅਕਸਰ ਰੇਲ ਗੱਡੀ ਰਾਹੀਂ ਸਫ਼ਰ ਕਰਦਾ ਸੀ। ਇਸ ਦੌਰਾਨ ਉਹ ਅਕਸਰ ਉੱਥੇ ਬੀੜੀ ਪੀਂਦਾ ਰਹਿੰਦਾ ਸੀ। ਅਜਿਹੇ ‘ਚ ਉਸ ਨੂੰ ਲੱਗਾ ਕਿ ਉਹ ਇੱਥੇ ਵੀ ਬੀੜੀ ਪੀ ਸਕਦਾ ਹੈ।
Total Views: 241 ,
Real Estate

















