ਭਾਖੜਾ ਡੈਮ ‘ਚ 1559.23 ਫੁੱਟ ‘ਤੇ ਪਹੁੰਚਿਆ ਪਾਣੀ ਦਾ ਪੱਧਰ, ਝੀਲ ‘ਚ 1680 ਫੁੱਟ ਤਕ ਪਾਣੀ ਕੀਤਾ ਜਾ ਸਕਦੈ ਸਟੋਰ

ਭਾਖੜਾ ਡੈਮ ਵਿਖੇ ਪਾਣੀ ਦਾ ਪੱਧਰ 1559.23 ਫੁੱਟ ‘ਤੇ ਪਹੁੰਚ ਚੁੱਕਾ ਹੈ। ਬੀਤੇ ਸਾਲ 17 ਮਈ 2022 ਨੂੰ ਇਸੇ ਦਿਨ ਪਾਣੀ ਦਾ ਪੱਧਰ 1558.22 ਫੁੱਟ ਸੀ। ਬੀਤੇ ਕੁਝ ਦਿਨਾਂ ਤੋਂ ਮੌਸਮ ਦੀ ਗੜਬੜੀ ਪਿਛੋਂ ਵਧ ਰਹੀ ਗਰਮੀ ਕਾਰਨ ਭਾਖੜਾ ਡੈਮ ਵਿਚ ਪਾਣੀ ਦੇ ਪੱਧਰ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ।ਭਾਖੜਾ ਬਿਆਸ ਪ੍ਰਬੰਧ ਬੋਰਡ ਅਧੀਨ ਚਲ ਰਹੇ ਭਾਖੜਾ ਡੈਮ, ਪੌਂਗ ਡੈਮ, ਪੰਡੋਹ ਡੈਮ ਅਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਦਾ ਪੱਧਰ ਬੀਤੇ ਸਾਲ ਦੇ ਮੁਕਾਬਲੇ ਵਧ ਦਰਜ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 17 ਮਈ ਨੂੰ ਸਵੇਰੇ ਛੇ ਵਜੇ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1559.23 ਫੁੱਟ ’ਤੇ ਪਹੁੰਚ ਚੁੱਕਾ ਹੈ। ਬੀਤੇ ਸਾਲ 17 ਮਈ 2022 ਨੂੰ ਇਸੇ ਦਿਨ ਪਾਣੀ ਦਾ ਪੱਧਰ 1558.22 ਫੁੱਟ ਸੀ। ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿਚ ਬੁੱਧਵਾਰ ਨੂੰ ਸਵੇਰੇ 6 ਵਜੇ ਪਾਣੀ ਦੀ ਆਮਦ 13223 ਕਿਊਸਿਕ ਫੁੱਟ ਦਰਜ ਕੀਤੀ ਗਈ ਅਤੇ ਭਾਖੜਾ ਡੈਮ ਤੋਂ 17680 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ 1680 ਫੁੱਟ ਤਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਬੀਤੇ ਸਾਲ ਦੇ ਮੁਕਾਬਲੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਕਰੀਬ 1.35 ਫੁੱਟ ਵਧ ਹੈ।

ਪੌਂਗ ਡੈਮ ਵਿਚ ਅੱਜ ਪਾਣੀ ਦਾ ਪੱਧਰ 1332.26 ਦਰਜ ਕੀਤਾ ਗਿਆ ਜਦੋਂ ਕਿ ਬੀਤੇ ਸਾਲ ਇਹ ਪੱਧਰ 1321.28 ਸੀ। ਇਸ ਤਰ੍ਹਾਂ ਪਾਣੀ ਦਾ ਪੱਧਰ ਬੀਤੇ ਸਾਲ ਦੇ ਮੁਕਾਬਲੇ ਕਰੀਬ 11 ਫੁੱਟ ਵਧ ਹੈ।

ਪੰਡੋਹ ਡੈਮ ਵਿਚ ਅੱਜ ਪਾਣੀ ਦੀ ਆਮਦ 6344 ਕਿਊਸਿਕ ਫੁੱਟ ਦਰਜ ਕੀਤੀ ਗਈ, ਜਦੋਂ ਕਿ ਬੀਤੇ ਸਾਲ ਅੱਜ ਦੇ ਦਿਨ ਇਹ ਆਮਦ 8497 ਸੀ।

ਰਣਜੀਤ ਸਾਗਰ ਡੈਮ ਵਿਚ ਅੱਜ ਪਾਣੀ ਦਾ ਪੱਧਰ 511.77 ਮੀਟਰ ਦਰਜ ਕੀਤਾ ਗਿਆ ਹੈ, ਜਦੋਂ ਕਿ ਬੀਤੇ ਸਾਲ 17 ਮਈ ਨੂੰ ਇਹ ਪਧਰ 507.54 ਫੁੱਟ ਦਰਜ ਕੀਤਾ ਗਿਆ ਸੀ। ਰਣਜੀਤ ਸਾਗਰ ਡੈਮ ਵਿਚ ਅੱਜ ਪਾਣੀ ਦੀ ਆਮਦ 8457 ਕਿਊਸਿਕ ਫੁੱਟ ਦਰਜ ਕੀਤੀ ਗਈ, ਜਦੋਂ ਕਿ ਬੀਤੇ ਸਾਲ ਇਹ ਅੰਕੜਾ 7744 ਸੀ।

Total Views: 50 ,
Real Estate