ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਾਸ ਵਿੱਚ ਕੁਝ ਹੀ ਸੈਕਿੰਡਾਂ ਦੇ ਅੰਤਰਾਲ ‘ਤੇ ਦੋ ਵੱਡੇ ਭੂਚਾਲ ਆਏ ਹਨ। ਪਹਿਲਾ ਭੂਚਾਲ 7.2 ਤੀਬਰਤਾ ਦਾ ਸੀ, ਜਦਕਿ ਦੂਜਾ 7.5 ਤੀਬਰਤਾ ਦਾ ਸੀ।ਇਸ ਭੂਚਾਲ ਵਿੱਚ ਇਮਾਰਤਾਂ ਢਹਿ ਗਈਆਂ ਹਨ ਅਤੇ ਲੋਕ ਆਪਣੇ ਘਰਾਂ ਤੋਂ ਨਿੱਕਲ ਕੇ ਸੜਕਾਂ ‘ਤੇ ਆ ਗਏ ਹਨ। ਗ੍ਰਹਿ ਮੰਤਰੀ ਨੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਅਪੀਲ ਕੀਤੀ ਹੈ।ਇਸ ਭੂਚਾਲ ਕਾਰਨ ਭਾਰੀ ਜਾਨੀ ਨੁਕਸਾਨ ਅਤੇ ਵੱਡੇ ਮਾਲੀ ਨੁਕਸਾਨ ਦੀ ਖਦਸ਼ਾ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਮ੍ਰਿਤਕਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋਣ ਦੀ ਖਦਸ਼ਾ ਹੈ।ਵੈਨੇਜ਼ੁਏਲਾ ਦੇ ਗ੍ਰਹਿ ਮੰਤਰੀ ਡੀਓਸਦਾਦੋ ਕਾਬੇਯੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿ ਉਹ ਆਪਣੇ ਘਰਾਂ ਤੋਂ ਬਾਹਰ ਰਹਿਣ।ਕਾਬੇਯੋ ਨੇ ਕਿਹਾ ਹੈ ਕਿ ਸਾਵਧਾਨੀ ਵਜੋਂ ਕਈ ਇਮਾਰਤਾਂ ਨੂੰ ਪੈਟਰੋਲ ਸਪਲਾਈ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੈ।
Total Views: 1 ,
Real Estate





















