ਅਗਲੇ ਸਾਲ 26 ਜਨਵਰੀ ਦੀ ਪਰੇਡ ‘ਚ ਸਿਰਫ਼ ਔਰਤਾਂ ਹੀ ਲੈਣਗੀਆਂ ਹਿੱਸਾ

26 ਜਨਵਰੀ 2024 ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ‘ਚ ਸਿਰਫ਼ ਔਰਤਾਂ ਹੀ ਸ਼ਾਮਲ ਹੋਣਗੀਆਂ। ਪਰੇਡ ਤੋਂ ਇਲਾਵਾ ਮਾਰਚਿੰਗ ਸਕੁਐਡ, ਝਾਕੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਸਿਰਫ਼ ਔਰਤਾਂ ਹੀ ਨਜ਼ਰ ਆਉਣਗੀਆਂ। ਰੱਖਿਆ ਮੰਤਰਾਲੇ ਨੇ ਪਰੇਡ ਵਿਚ ਹਿੱਸਾ ਲੈਣ ਵਾਲੇ ਫੌਜੀ ਬਲਾਂ ਅਤੇ ਹੋਰ ਵਿਭਾਗਾਂ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਗਣਤੰਤਰ ਦਿਵਸ ਪਰੇਡ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਦਾ ਫ਼ੈਸਲਾ 7 ਫਰਵਰੀ ਨੂੰ ਹੋਈ ‘ਡੀ-ਬ੍ਰੀਫਿੰਗ ਮੀਟਿੰਗ’ ਵਿਚ ਲਿਆ ਗਿਆ। ਰੱਖਿਆ ਸਕੱਤਰ ਗਿਰਿਧਰ ਅਰਮਾਨੇ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸੈਨਾ, ਜਲ ਸੈਨਾ, ਹਵਾਈ ਸੈਨਾ, ਗ੍ਰਹਿ ਮੰਤਰਾਲੇ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ, ਸੱਭਿਆਚਾਰ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਨੁਮਾਇੰਦੇ ਸ਼ਾਮਲ ਹੋਏ। ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਗਣਤੰਤਰ ਦਿਵਸ ਪਰੇਡ 2024 ਵਿਚ ਡਿਊਟੀ ਲਾਈਨ ‘ਤੇ ਪਰੇਡ ਦੌਰਾਨ ਟੁਕੜੀਆਂ (ਮਾਰਚਿੰਗ ਅਤੇ ਬੈਂਡ), ਝਾਂਕੀ ਅਤੇ ਹੋਰ ਪ੍ਰਦਰਸ਼ਨੀਆਂ ਵਿਚ ਸਿਰਫ਼ ਔਰਤਾਂ ਹੀ ਭਾਗ ਲੈਣਗੀਆਂ। ਮਾਰਚ ਵਿਚ ਰੱਖਿਆ ਮੰਤਰਾਲੇ ਨੇ ਇਸ ਸਬੰਧ ਵਿਚ ਇੱਕ ਪੱਤਰ ਵੀ ਭੇਜਿਆ ਸੀ।

Total Views: 379 ,
Real Estate