ਪਰਮਜੀਤ ਸਿੰਘ ਪੰਜਵੜ ਦਾ ਪਾਕਿਸਤਾਨ ਵਿੱਚ ਗੋਲੀਆਂ ਮਾਰ ਕੇ ਕਤਲ !

ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਉਰਫ਼ ਮਲਿਕ ਸਰਦਾਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਲਾਹੌਰ ਦੇ ਜੌਹਰ ਟਾਊਨ ਵਿਚ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਉਸ ‘ਤੇ ਗੋਲੀਆਂ ਚਲਾਈਆਂ। ਸਵੇਰੇ 6 ਵਜੇ ਦੇ ਕਰੀਬ ਜੌਹਰ ਟਾਊਨ ਸਥਿਤ ਸਨਫਲਾਵਰ ਸੁਸਾਇਟੀ ‘ਚ ਅਪਣੇ ਘਰ ਕੋਲ ਸੈਰ ਕਰਦੇ ਸਮੇਂ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਗੰਨਮੈਨ ਸਮੇਤ ਉਸ ‘ਤੇ ਗੋਲੀਆਂ ਚਲਾਈਆਂ ਤੇ ਉਸ ਦੀ ਮੌਤ ਹੋ ਗਈ।

Total Views: 169 ,
Real Estate