ਲੰਡ਼ਨ ਵਿਚ ਹੋਇਆ ਕਿੰਗ ਚਾਰਲਸ ਦਾ ਤਾਜਪੋਸ਼ੀ ਸਮਾਰੋਹ

ਕਿੰਗ ਚਾਰਲਸ ਤੀਜੇ ਦੀ ਇਤਿਹਾਸਕ ਤਾਜਪੋਸ਼ੀ ਹੋਈ। ਉਹ ਆਪਣੀ ਪਤਨੀ ਅਤੇ ਮਹਾਰਾਣੀ ਕੈਮਿਲਾ ਨਾਲ ਵੈਸਟਮਿੰਸਟਰ ਐਬੇ ਪਹੁੰਚੇ। ਇਥੇ ਇਕ ਧਾਰਮਿਕ ਸਮਾਰੋਹ ਵਿਚ ਯੂਨਾਈਟਿਡ ਕਿੰਗਡਮ ਦੇ ਰਾਜੇ ਦੀ ਤਾਜਪੋਸ਼ੀ ਕੀਤੀ ਗਈ। ਇਹ ਪਰੰਪਰਾ ਕਰੀਬ ਇਕ ਹਜ਼ਾਰ ਸਾਲ ਪੁਰਾਣੀ ਹੈ। ਕਿੰਗ ਚਾਰਲਸ (74 ਸਾਲ) ਦੀ ਪਤਨੀ ਕੈਮਿਲਾ ਵੀ ਰਸਮੀ ਤੌਰ ‘ਤੇ ‘ਕੁਈਨ ਕੰਸੋਰਟ’ ਤੋਂ ‘ਕੁਈਨ’ ਬਣ ਗਈ। ਇਸ ਸਮਾਰੋਹ ਵਿਚ ਪਹਿਲੀ ਵਾਰ ਹਿੰਦੂ ਅਤੇ ਸਿੱਖ ਧਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਮੂਲ ਦੇ ਲੋਕ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਸਮਾਰੋਹ ਵਿਚ ਬ੍ਰਿਟਿਸ਼ ਸਿੱਖ ਲਾਰਡ ਇੰਦਰਜੀਤ ਸਿੰਘ ਨੇ ਕਿੰਗ ਚਾਰਲਸ ਤੀਜੇ ਨੂੰ ਦਸਤਾਨੇ ਭੇਟ ਕੀਤੇ।ਬਰਤਾਨੀਆ ਵਿਚ ਸਿੱਖ ਭਾਈਚਾਰੇ ਦਾ ਅਸਲ ਮੁਖੀ ਇੰਦਰਜੀਤ ਸਿੰਘ ਹਨ, ਜਿਹਨਾਂ ਨੂੰ ਵਿੰਬਲਡਨ ਦਾ ਲਾਰਡ ਸਿੰਘ ਵੀ ਕਿਹਾ ਜਾਂਦਾ ਹੈ। ਇੰਦਰਜੀਤ ਸਿੰਘ, ਬਿਲਡਨ ਸਬ ਦੇ ਬੈਰਨ ਸਿੰਘ (ਜਨਮ 17 ਸਤੰਬਰ 1922) ਸਿੱਖ ਅਤੇ ਅੰਤਰ-ਧਰਮੀ ਗਤੀਵਿਧੀਆਂ ਦੇ ਨਾਲ-ਨਾਲ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਵਜੋਂ ਇੱਕ ਪ੍ਰਮੁੱਖ ਬ੍ਰਿਟਿਸ਼ ਭਾਰਤੀ ਹਨ।

Total Views: 89 ,
Real Estate