USA : ਘਰ ਦੀ ਘੰਟੀ ਵਜਾ ਕੇ ਭੱਜਣ ਵਾਲੇ ਮੁੰਡਿਆਂ ਦਾ ਕੀਤਾ ਕਤਲ, ਹੁਣ ਭੁਗਤੇਗਾ ਸਜਾ

ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਅਨੁਰਾਗ ਚੰਦਰਾ ਨੂੰ ਤਿੰਨ ਮੁੰਡਿਆਂ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਲੜਕੇ ਸਿਰਫ ਸ਼ਰਾਰਤ ਤਹਿਤ ਉਸ ਦੇ ਘਰ ਦੀ ਡੋਰ ਬੈੱਲ ਵਜਾ ਕੇ ਭੱਜੇ ਸਨ। 14 ਜੁਲਾਈ ਨੂੰ ਚੰਦਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਘਟਨਾ 19 ਜਨਵਰੀ, 2020 ਦੀ ਹੈ ਜਦੋਂ ਕੁਝ ਲੜਕਿਆਂ ਨੇ ਸ਼ਰਾਰਤ ਕਰਦੇ ਹੋਏ ਚੰਦਰਾ ਦੇ ਘਰ ਦੀ ਘੰਟੀ ਵਜਾਈ ਸੀ। ਉਸ ਨੇ 16 ਸਾਲ ਦੇ ਤਿੰਨੇ ਲੜਕਿਆਂ ਨੂੰ ਗੱਡੀ ਹੇਠ ਦਰੜ ਦਿੱਤਾ ਸੀ।

Total Views: 85 ,
Real Estate