
ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਮੌਤ ਹੋਣ ਤੋਂ ਪਿਛੋਂ ਅੱਜ ਬਾਅਦ ਦੁਪਹਿਰ ਤੱਕ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਉਸ ਦੀ ਦੇਹ ਲੈਣ ਲਈ ਸਿਵਲ ਹਸਪਤਾਲ ਨਹੀਂ ਪੁੱਜਿਆ ਹੈ। ਮੌਤ ਤੋਂ ਪਹਿਲਾਂ ਉਸ ਨੇ ਮਾਨਸਾ ਦੀ ਜੇਲ੍ਹ ਵਿੱਚ ਪੇਟ ਦਰਦ ਅਤੇ ਛਾਤੀ ਦੀ ਤਕਲੀਫ਼ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਹਾਲਤ ਕ਼ਾਬੂ ਹੇਠ ਆਉਣ ਦੀ ਥਾਂ, ਸਗੋਂ ਵਿਗੜਦੇ ਹੀ ਗਏ। ਬਾਅਦ ਵਿਚ ਤਕਰੀਬਨ ਸਾਢੇ ਨੌਂ ਵਜੇ ਉਸ ਦੀ ਡਾਕਟਰਾਂ ਵਲੋਂ ਮੌਤ ਹੋ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਲਾਸ਼ ਲੈਣ ਲਈ ਪਰਿਵਾਰ ਵਲੋਂ ਪੁਲੀਸ ਨਾਲ ਤਾਲਮੇਲ ਨਹੀਂ ਕੀਤਾ ਗਿਆ ਹੈ।
ਮੋਰਿੰਡਾਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੀ ਪ੍ਰਬੰਧਕ ਕਮੇਟੀ ਅਤੇ ਡੇਰਾ ਕਾਰ ਸੇਵਾ ਵੱਲੋਂ ਐੱਸਡੀਐੱਮ ਦੀਪਾਂਕਰ ਗਰਗ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬੇਅਦਬੀ ਦੇ ਦੋਸ਼ੀ ਦਾ ਮੋਰਿੰਡਾ ਦੀ ਕਿਸੇ ਵੀ ਸ਼ਮਸ਼ਾਨਘਾਟ ਵਿੱਚ ਸਸਕਾਰ ਨਾ ਹੋਣ ਦਿੱਤਾ ਜਾਵੇ।
















