ਵਿਸਟ ਕੋਸਟ ਰੈਸਲਿੰਗ ਅਕੈਡਮੀ ਦਾ ਫਰਿਜਨੋ ਵਿਖੇ ਹੋਇਆ ਅਗਾਜ਼


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ)
ਫਰਿਜਨੋ ਸ਼ਹਿਰ ਜਿਹੜਾ ਕਿ ਪੰਜਾਬੀਆਂ ਦੀ ਸੰਘਣੀ ਵੱਸੋਂ ਕਰਕੇ ਮਿੰਨੀ ਪੰਜਾਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਐਸਾ ਕੋਈ ਮੇਲਾ ਨਹੀਂ ਜਿਹੜਾ ਫਰਿਜਨੋ ਵਿਖੇ ਨਾ ਕਰਵਾਇਆ ਜਾਂਦਾ ਹੋਵੇ। ਫਰਿਜਨੋ ਸ਼ਹਿਰ ਜਿੱਥੇ ਦੋ ਕਬੱਡੀ ਕਲੱਬਾਂ ਬਣੀਆ ਹੋਈਆ ਨੇ। ਇੱਥੇ ਫੀਲਡ ਹਾਕੀ “ਕੈਲੇਫੋਰਨੀਆਂ ਹਾਕਸ” ਵੀ ਬਣੀ ਹੋਈ ਹੈ। ਸਾਕਰ, ਵਾਲੀਵਾਲ ਅਤੇ ਕ੍ਰਿਕਟ ਆਦਿ ਦੀਆਂ ਕਲੱਬਾਂ ਵੀ ਸਮੇਂ ਸਮੇਂ ਸਮੇਂ ਸਿਰ ਟੂਰਨਾਮੈਂਟ ਕਰਵਾਉਂਦੀਆਂ ਰਹਿੰਦੀਆਂ ਨੇ। ਇੱਕੋ ਕਲੱਬ ਦੀ ਕਮੀ ਸੀ, ਉਹ ਸੀ ਰੈਸਲਿੰਗ ਦੀ। ਉਸ ਕਮੀਂ ਨੂੰ ਫਰਿਜਨੋ ਦੇ ਸਿਰਕੱਢ ਗੱਭਰੂਆ, ਬਿੱਲਾ ਚਾਹਲ, ਛਿੰਦਾ ਚਾਹਲ ਅਤੇ ਲੱਖੀ ਕੂੰਨਰ ਨੇ “ਵਿਸਟ ਕੋਸਟ ਰੈਸਲਿੰਗ ਅਕੈਡਮੀ” ਬਣਾਕੇ ਪੂਰਾ ਕਰ ਦਿੱਤਾ। ਫਰਿਜਨੋ ਦੀ ਮਸ਼ਹੂਰ ਸਟਰੀਟ ਸ਼ਾਹ ਐਵੇਨਿਊ ਅਤੇ ਮਾਰਕਸ ਸਟ੍ਰੀਟ ਦੇ ਕਾਰਨਰ ਵਿੱਚ ਬਣੇ ਸ਼ਾਪਿੰਗ ਪਲਾਜ਼ੇ ਵਿੱਚ ਲੰਘੇ ਐਤਵਾਰ ਵਿਸਟ ਕੋਸਟ ਰੈਸਲਿੰਗ ਅਕੈਡਮੀ ਦੇ ਅਖਾੜੇ ਦਾ ਉਦਘਾਟਨ ਸੁਖਮਨੀ ਸਹਿਬ ਦੇ ਪਾਠ ਦੇ ਭੋਗ ਪਾਕੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆ ਨੇ ਪਹੁੰਚਕੇ ਪ੍ਰਬੰਧਕ ਵੀਰਾਂ ਨੂੰ ਵਧਾਈ ਦਿੱਤੀ, ਅਤੇ ਕਿਹਾ ਕਿ ਬੱਚਿਆਂ ਨੂੰ ਸਪੋਰਟਸ ਵੱਲ ਲਾਉਣ ਦਾ ਇਹ ਚਾਹਲ ਭਰਾਵਾਂ ਅਤੇ ਲੱਖੀ ਕੂੰਨਰ ਦਾ ਇੱਕ ਸਾਰਥਕ ਯਤਨ ਹੈ, ਅਤੇ ਸਮੂੰਹ ਫਰਿਜਨੋ ਨਿਵਾਸੀਆ ਨੂੰ ਹੁਣ ਆਪਣੇ ਬੱਚਿਆਂ ਨੂੰ ਰੈਸਲਿੰਗ ਅਕੈਡਮੀ ਵਿੱਚ ਦਾਖਲ ਕਰਵਾਕੇ ਆਪਣੇ ਬੱਚਿਆਂ ਨੂੰ ਪਹਿਲਵਾਨੀ ਦੇ ਦਾਅ ਪੇਚ ਸਿਖਾਉਣੇ ਚਾਹੀਦੇ ਨੇ। ਇਸ ਮੌਕੇ ਛਿੰਦੇ ਚਾਹਲ ਨੇ ਕਿਹਾ ਕਿ ਇਸ ਅਕੈਡਮੀ ਤੋਂ ਅਸੀ ਬੱਚਿਆਂ ਨੂੰ ਪਰਾਪਰ ਟ੍ਰੇਨਿੰਗ ਦੇਕੇ ਪਹਿਲਵਾਨ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ, ਅਗਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹੋ ਤਾਂ 559-993-9000 ਤੇ ਕਾਲ ਕਰਕੇ ਰਜਿਸਟਰ ਕਰਵਾ ਸਕਦੇ ਹੋ।

Total Views: 179 ,
Real Estate