ਮੋਰਿੰਡਾ ਬੇਅਦਬੀ ਮਾਮਲਾ: ਕੋਰਟ ਵਿੱਚ ਪੇਸ਼ੀ ਦੌਰਾਨ ਮੁਲਜ਼ਮ ‘ਤੇ ਹਮਲੇ ਦੀ ਕੋਸ਼ਿਸ਼

ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਵਿੱਚ ਹੋਈ ਕਥਿਤ ਬੇਅਦਬੀ ਦੇ ਮੁਲਜ਼ਮ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਪੇਸ਼ੀ ਦੌਰਾਨ ਇੱਕ ਵਕੀਲ ਨੇ ਮੁਲਜ਼ਮ ਉੱਤੇ ਪਿਸਤੌਲ ਤਾਣਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਮੁਸਤੈਦੀ ਕਾਰਨ ਬਚਾਅ ਹੋ ਗਿਆ। ਇਸ ਮੌਕੇ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਇਸ ਵਕੀਲ ਤੋਂ ਪਿਸਟਲ ਖੋਹ ਰਹੀ ਹੈ, ਜਿਸ ਮਗਰੋਂ ਪੁਲਿਸ ਨੇ ਉਸ ਵਕੀਲ ਨੂੰ ਹਿਰਾਸਤ ਵਿੱਚ ਲੈ ਲਿਆ।
ਮੋਰਿੰਡਾ ਬੇਅਦਬੀ ਮਾਮਲੇ ਵਿੱਚ ਮੁਲਜ਼ਮ ਦੀ 2 ਦਿਨਾਂ ਦੀ ਪੁਲਿਸ ਰਿਮਾਂਡ ਮਗਰੋਂ ਪੇਸ਼ੀ ਹੋਈ ਸੀ।
24 ਅਪ੍ਰੈਲ ਨੂੰ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਮੋਰਿੰਡਾ ਵਿੱਚ ਸਥਿਤ ਧਾਰਮਿਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਕਥਿਤ ਤੌਰ ‘ਤੇ ਬੇਅਦਬੀ ਦਾ ਮਾਮਲੇ ਸਾਹਮਣੇ ਆਇਆ ਸੀ। ਉਸ ਵੇਲੇ ਉੱਥੇ ਮੌਜੂਦ ਸੰਗਤਾਂ ਨੇ ਮੁਲਜ਼ਮ ਨੂੰ ਮੌਕੇ ‘ਤੇ ਹੀ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।

Total Views: 184 ,
Real Estate