ਕੈਨੇਡਾ : ਡੇਢ ਲੱਖ ਮੁਲਾਜ਼ਮ ਹੜਤਾਲ ਤੇ ਗਏ

ਕੈਨੇਡਾ ਦੀ ਟੈਕਸ ਏਜੰਸੀ ਦੇ 35,000 ਮੁਲਾਜ਼ਮਾਂ ਸਮੇਤ ਤਕਰੀਬਨ 1,55,000 ਸੰਘੀ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਦੀ ਯੂਨੀਅਨ ਅਨੁਸਾਰ ਇਹ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹੜਤਾਲਾਂ ’ਚੋਂ ਇੱਕ ਹੈ। ਕੈਨੇਡਾ ਦੇ ਪਬਲਿਕ ਸਰਵਿਸ ਅਲਾਇੰਸ ਨੇ ਕਿਹਾ ਕਿ ਸਰਕਾਰ ਨਾਲ ਗੱਲਬਾਤ ਕਿਸੇ ਸਿੱਟੇ ’ਤੇ ਨਾ ਪਹੁੰਚਣ ਮਗਰੋਂ ਉਨ੍ਹਾਂ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਯੂਨੀਅਨ ਅਨੁਸਾਰ ਉਨ੍ਹਾਂ ਵੱਲੋਂ 250 ਤੋਂ ਵੱਧ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਜਾਣਗੇ। ਟੈਕਸ ਰਿਟਰਨਾਂ ਦਾ ਬਕਾਇਆ ਨਾ ਮਿਲਣ ਅਤੇ ਤਨਖਾਹਾਂ ਵਿੱਚ ਵਾਧਾ ਨਾ ਕਰਨ ਦੇ ਰੋਸ ਵਜੋਂ ਇਹ ਹੜਤਾਲ ਕੀਤੀ ਜਾ ਰਹੀ ਹੈ। ਯੂਨੀਅਨ ਦੇ ਕੌਮੀ ਪ੍ਰਧਾਨ ਕ੍ਰਿਸ ਆਇਲਵਰਡ ਨੇ ਕਿਹਾ ਕਿ ਹੜਤਾਲ ਦੌਰਾਨ ਵੀ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਰਹਿਣਗੇ। ਵਿੱਤੀ ਬੋਰਡ ਨੇ ਕਿਹਾ ਕਿ ਉਸ ਨੇ ਤੀਜੀ ਧਿਰ ਦੇ ਲੋਕ ਵਿੱਤ ਕਮਿਸ਼ਨ ਦੀ ਸਿਫ਼ਾਰਸ਼ ’ਤੇ ਯੂਨੀਅਨ ਨੂੰ ਤਿੰਨ ਸਾਲਾਂ ਵਿੱਚ 9 ਫੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਹੈ ਪਰ ਯੂਨੀਅਨ ਅਗਲੇ ਤਿੰਨ ਸਾਲਾਂ ਵਿੱਚ 4.5 ਫੀਸਦ ਦਾ ਸਾਲਾਨਾ ਵਾਧਾ ਮੰਗ ਰਹੀ ਹੈ। ਜ਼ਿਕਰਯੋਗ ਹੈ ਕਿ ਪਬਲਿਕ ਸਰਵਿਸ ਅਲਾਇੰਸ ਅਤੇ ਕੈਨੇਡਾ ਸਰਕਾਰ ਵਿਚਾਲੇ ਅਪਰੈਲ ਦੇ ਸ਼ੁਰੂ ਵਿੱਚ ਗੱਲਬਾਤ ਸ਼ੁਰੂ ਹੋਈ ਸੀ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਿਆ।

Total Views: 135 ,
Real Estate