![]()
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਬਦਮਾਸ਼ੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਜਿੱਥੇ ਹਰਿਆਣਾ ਤੋਂ ਪੰਜਾਬ ਵਿੱਚ ਆਏ ਦੋ ਵਿਅਕਤੀਆਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਦੀ ਗੱਡੀ ਘੇਰ ਉਹਨਾਂ ਉੱਤੇ ਹਮਲਾ ਕਰ ਦਿੱਤਾ। ਵਿਕਾਸ ਅਤੇ ਉਸਦਾ ਦੋਸਤ ਦੋਵੇਂ ਹੀ ਸੰਗਰੂਰ ਦੇ ਮਹਿਲਾ ਰੌੜ ਤੇ ਆਪਣੀ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ। ਏਨੇ ਵਿਚ ਕੁਝ ਵਿਅਕਤੀ ਗੱਡੀ ਲੈ ਕੇ ਆਏ ਤੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ। ਜਿਸ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਹੈ, ਉਨ੍ਹਾਂ ਨੇ ਦੱਸਿਆ ਕਿ ਕਿ ਗੋਲੀ ਉਨ੍ਹਾਂ ਦੀ ਗੱਡੀ ਦੇ ਟਾਇਰ ਵਿੱਚ ਵੱਜੀ।
ਦੱਸਣ ਮੁਤਾਬਿਕ ਇਹ ਸੰਗਰੂਰ ਸ਼ਰਾਬ ਦੇ ਠੇਕੇਦਾਰ ਦੇ ਬੰਦੇ ਸਨ। ਉਨ੍ਹਾਂ ਦੱਸਿਆ ਕਿ “ਜਿਵੇਂ ਹੀ ਇਹ ਵਿਅਕਤੀ ਸਾਡੀ ਗੱਡੀ ਕੋਲ ਆਏ ਤਾਂ ਇਹਨਾਂ ਨੇ ਸਾਨੂੰ ਗੱਡੀ ਦੀ ਡਿੱਗੀ ਖੋਲ੍ਹਣ ਲਈ ਕਿਹਾ ਹੈ ਅਤੇ ਸਾਨੂੰ ਕਹਿਣ ਲੱਗੇ ਕਿ ਗੱਡੀ ਦੀ ਡਿੱਗੀ ਵਿੱਚ ਕਿੰਨੀਆਂ ਸ਼ਰਾਬ ਦੀਆਂ ਪੇਟੀਆਂ ਹਨ ਅਤੇ ਕਿਥੋਂ ਲੈ ਕੇ ਆਈਏ ਪਰ ਸਾਡੀ ਗੱਡੀ ਵਿੱਚ ਕੋਈ ਵੀ ਦਾਰੂ ਨਹੀਂ ਸੀ।”
ਸੰਗਰੂਰ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਮੌਕੇ ਉੱਤੇ ਪਹੁੰਚ ਕੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਉੱਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਜੁੜੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸ਼ਰਾਬ ਠੇਕੇਦਾਰ ਦੇ ਗੱਡੀ ਘੇਰਦੇ ਨਜ਼ਰ ਆ ਰਹੇ ਹਨ।



















