ਔਜਲਾ ਤੇ ਸ਼ੈਰੀ ਮਾਨ ਨਾਲ ਅਨਮੋਲ ਬਿਸ਼ਨੋਈ ਦੀ ਵੀਡੀਓ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦਿੱਤੀ ਪ੍ਰਤੀਕਿਰਿਆ

ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਸੋਸ਼ਲ ਦਾ ਇੱਕ ਵਾਇਰਲ ਵੀਡੀਓ ਕੈਲੀਫੋਰਨੀਆ ਦੇ ਬੇਕਰਜ਼ਫੀਲਡ ਦੇ ਇੱਕ ਵਿਆਹ ਸਮਾਗਮ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਕਿਸੇ ਨਾਲ ਨੱਚਦਾ ਨਜ਼ਰ ਆ ਰਿਹਾ ਹੈ। ਇਸ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ, “ਬਹੁਤ ਦੁੱਖ ਹੁੰਦਾ ਹੈ ਮਨ ਨੂੰ ਇਸ ਤਰ੍ਹਾਂ ਦੀਆਂ ਰਿਪੋਰਟਾਂ ਦੇਖ ਕੇ ਕਿਉਂਕਿ ਮੇਰੀ ਸਮਝ ਮੁਤਾਬਕ ਤਾਂ ਅਨਮੋਲ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਸੀ। ਮੈਂ ਇਸ ਬਾਰੇ ਰਿਪੋਰਟ ਪੜ੍ਹੀ ਸੀ।” “ਪਹਿਲਾਂ ਗੋਲਡੀ ਵਾਲੀ ਗੱਲ ਵੀ ਝੂਠੀ ਹੋ ਗਈ ਅਤੇ ਹੁਣ ਇਹ ਵੀ ਫਰਜ਼ੀ ਲਗਦੀ ਹੈ ਕਿਉਂਕਿ ਉਹ ਤਾਂ ਆਪਾਂ ਬੰਦਾ ਦੇਖ ਰਹੇ ਹਾਂ 17 ਤਰੀਕ ਨੂੰ ਅਮਰੀਕਾ ਵਿਆਹ ਵਿੱਚ ਨੱਚ ਰਿਹਾ ਹੈ।” ਉਨ੍ਹਾਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਸਰਕਾਰ ਦੇ ਜਿਹੜੇ ਬਿਆਨ ਆਉਂਦੇ ਹਨ, ਪਤਾ ਨਹੀਂ ਉਹ ਸੋਚ ਸਮਝ ਕੇ ਕਰਦੇ ਹਨ ਜਾਂ ਸਿੱਧੂ (ਮੂਸੇਵਾਲਾ) ਦੇ ਚਾਹੁਣ ਵਾਲਿਆਂ ਦੇ ਦਬਾਅ ਹੇਠ ਕਰਦੇ ਹਨ। ਇਹ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ, ਜਦੋਂ ਕੋਈ ਜਾਣਕਾਰੀ ਸਹੀ ਨਹੀਂ ਹੈ।”
ਇਸ ਬਾਰੇ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਇਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨਾਲ ਕੌਣ-ਕੌਣ ਨੱਚ ਰਿਹਾ ਸੀ।ਉਹ ਵੀਡੀਓ ਵਿੱਚ ਨਜ਼ਰ ਆ ਰਹੇ ਇਤਰਾਜ਼ਯੋਗ ਵਿਅਕਤੀ ਬਾਰੇ ਨਹੀਂ ਜਾਣਦੇ ਹਨ।

Total Views: 208 ,
Real Estate