ਤਿਹਾੜ ਜੇਲ੍ਹ ‘ਚ ਗੈਂਗਵਾਰ, ਗੈਂਗਸਟਰ ਦਾ ਕਤਲ

ਤਿਹਾੜ ਜੇਲ੍ਹ ‘ਚ ਅੱਜ ਗੈਂਗਵਾਰ ਹੋਈ ਹੈ। ਇਸ ਦੌਰਾਨ ਜੇਲ੍ਹ ‘ਚ ਬੰਦ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ ਕਰ ਦਿੱਤਾ ਗਿਆ। ਸ਼ਾਮ 5 ਵਜੇ ਤਿਹਾੜ ਦੀ ਜੇਲ੍ਹ ਨੰਬਰ 3 ਵਿੱਚ ਗੈਂਗਵਾਰ ਹੋਈ, ਜਿਸ ਵਿਚ 4 ਕੈਦੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਦੀਨ ਦਿਆਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਪ੍ਰਿੰਸ ਤੇਵਤੀਆ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਿੰਸ ਤੇਵਤੀਆ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ 16 ਕੇਸ ਦਰਜ ਕੀਤੇ ਸਨ। 2010 ਤੋਂ ਉਹ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਪ੍ਰਿੰਸ ਤੇਵਤੀਆ ਨੇ ਲਾਰੈਂਸ ਬਿਸ਼ਨੋਈ ਨਾਲ ਹੱਥ ਮਿਲਾਇਆ ਹੋਇਆ ਸੀ।

Total Views: 431 ,
Real Estate