ਅਮਰੀਕਾ : ਟੈਕਸਾਸ ‘ਚ ਡੇਅਰੀ ਫਾਰਮ ‘ਚ ਧਮਾਕੇ ਨਾਲ 18 ਹਜ਼ਾਰ ਤੋਂ ਵੱਧ ਗਾਵਾਂ ਦੀ ਦਰਦਨਾਕ ਮੌਤ

ਅਮਰੀਕਾ ਦੇ ਟੈਕਸਾਸ ਵਿੱਚ ਇੱਕ ਡੇਅਰੀ ਫਾਰਮ ਵਿੱਚ ਧਮਾਕੇ ਅਤੇ ਅੱਗ ਲੱਗਣ ਕਾਰਨ ਘੱਟੋ-ਘੱਟ 18,000 ਗਾਵਾਂ ਦੀ ਮੌਤ ਹੋ ਗਈ ਹੈ। ਦੁਨੀਆ ਵਿੱਚ ਕਿਸੇ ਇੱਕ ਘਟਨਾ ਵਿੱਚ ਮਰਨ ਵਾਲੇ ਪਸ਼ੂਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਇਹ ਧਮਾਕਾ ਸੋਮਵਾਰ ਨੂੰ ਟੈਕਸਾਸ ਦੇ ਡਿਮਿਟ ਵਿੱਚ ਸਾਊਥ ਫੋਰਕ ਡੇਅਰੀ ਫਾਰਮ ਵਿੱਚ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੇ ਇਲਾਕੇ ‘ਚ ਕਾਲਾ ਧੂੰਆਂ ਫੈਲ ਗਿਆ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਕਈ ਘੰਟੇ ਮੁਸ਼ੱਕਤ ਕਰਨੀ ਪਈ। ਬਾਅਦ ਵਿੱਚ ਪਤਾ ਲੱਗਾ ਕਿ ਇਸ ਅੱਗਜ਼ਨੀ ਦੌਰਾਨ 18000 ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ।

Total Views: 168 ,
Real Estate