ਅਮਰੀਕਾ ਦੇ ਟੈਕਸਾਸ ‘ਚ ਕਈ ਮਹੀਨਿਆਂ ਤੋਂ ਲਾਪਤਾ 6 ਸਾਲਾ ਬੱਚੇ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਦੇ ਮਾਪੇ ਅਮਰੀਕਾ ਛੱਡ ਕੇ ਭਾਰਤ ਦੌੜ ਗਏ ਹਨ। ਉਨ੍ਹਾਂ ‘ਤੇ ਆਪਣੇ 6 ਸਾਲਾ ਬੱਚੇ ਨੂੰ ਇਕਲਾ ਛੱਡਣ ਅਤੇ ਉਸਨੂੰ ਖਤਰੇ ‘ਚ ਪਾਉਣ ਵਰਗੇ ਕਈ ਗੰਭੀਰ ਦੋਸ਼ ਲੱਗੇ ਹਨ। ਨੋਏਲ ਰੌਡਰਿਗਜ਼-ਅਲਵਾਰੇਜ਼ ਅਪਾਹਿਜ ਸੀ ਅਤੇ ਉਸਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਸੀ। ਅਲਵਾਰੇਜ਼ ਨੂੰ ਆਖਰੀ ਵਾਰ ਅਕਤੂਬਰ ‘ਚ ਉਸ ਦੀਆਂ ਜੁੜਵਾਂ ਭੈਣਾਂ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਦੇਖਿਆ ਗਿਆ ਸੀ। ਐਵਰਮੈਨ ਦੇ ਪੁਲਿਸ ਮੁਖੀ ਕ੍ਰੇਗ ਸਪੈਂਸਰ ਨੇ ਕਿਹਾ ਕਿ ਲਾਪਤਾ ਬੱਚੇ ਦੀ ਭਾਲ ਨੂੰ ਕਤਲ ਦੀ ਜਾਂਚ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਸਪੈਂਸਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਪੁਲਿਸ ਨੇ ਨੋਏਲ ਦੀ ਮਾਂ, ਸਿੰਡੀ ਰੌਡਰਿਗਜ਼ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਖਿਲਾਫ ਆਪਣੇ ਬੱਚੇ ਨੂੰ ਛੱਡਣ ਅਤੇ ਉਸਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।” ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਭਗੌੜੇ ਮਾਪਿਆਂ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਹਵਾਲੇ ਕੀਤਾ ਜਾਵੇ ਤਾਂ ਜੋ ਅਸੀਂ ਉਨ੍ਹਾਂ ਤੋਂ ਨੋਏਲ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਹਾਸਿਲ ਕਰ ਸਕੀਏ।
ਨੋਏਲ ਸਿੰਡੀ (37) ਦੇ ਦਸ ਬੱਚਿਆਂ ਵਿੱਚੋਂ ਇੱਕ ਸੀ। ਉਸਦੇ ਤਿੰਨ ਭੈਣ-ਭਰਾ ਆਪਣੇ ਦਾਦਾ-ਦਾਦੀ ਦੇ ਨਾਲ ਰਹਿੰਦੇ ਹਨ, ਜਦੋਂ ਕਿ ਨੋਏਲ ਅਤੇ ਬਾਕੀ ਆਪਣੀ ਮਾਂ, ਸਿੰਡੀ ਦੇ ਨਾਲ, ਐਵਰਮੈਨ ਦੇ ਇੱਕ ਖੇਤਰ ਵਿੱਚ ਇੱਕ ਝੌਂਪੜੀ ਵਿੱਚ ਰਹਿੰਦੇ ਹਨ। ਨੋਇਲਾ ਦਾ ਭਾਰਤੀ ਮੂਲ ਦਾ ਮਤਰੇਆ ਪਿਤਾ ਅਰਸ਼ਦੀਪ ਵੀ ਝੁੱਗੀ ਵਿੱਚ ਰਹਿੰਦਾ ਸੀ। ਐਵਰਮੈਨ ਪੁਲਿਸ ਨੇ ਕਿਹਾ ਕਿ ਨੋਏਲ ਦੀ ਭਾਲ ਉਦੋਂ ਸ਼ੁਰੂ ਹੋਈ ਜਦੋਂ ਟੈਕਸਾਸ ਡਿਪਾਰਟਮੈਂਟ ਆਫ਼ ਫੈਮਿਲੀ ਸਰਵਿਸਿਜ਼ ਨੇ ਐਵਰਮੈਨ ਨੂੰ 20 ਮਾਰਚ ਨੂੰ ਭਲਾਈ ਜਾਂਚ ਕਰਨ ਲਈ ਕਿਹਾ ਗਿਆ ਸੀ। ਇਕ ਰਿਪੋਰਟ ਅਨੁਸਾਰ 22 ਮਾਰਚ ਨੂੰ ਨੋਏਲ ਦੀ ਮਾਂ ਸਿੰਡੀ, ਉਸ ਦਾ ਪਤੀ ਅਤੇ ਛੇ ਬੱਚੇ ਜਹਾਜ਼ ‘ਚ ਸਵਾਰ ਹੋ ਕੇ ਭਾਰਤ ਲਈ ਰਵਾਨਾ ਹੋਏ ਸਨ। ਸਪੈਂਸਰ ਨੇ ਕਿਹਾ ਕਿ ਨੋਏਲ ਉਨ੍ਹਾਂ ਦੇ ਨਾਲ ਨਹੀਂ ਸੀ। ਅਧਿਕਾਰੀਆਂ ਨੇ ਸਿੰਡੀ ਅਤੇ ਉਸ ਦੇ ਪਤੀ ਅਰਸ਼ਦੀਪ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।ਉਹ ਜੋੜੇ ਨੂੰ ਭਾਰਤ ਤੋਂ ਅਮਰੀਕਾ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
6 ਸਾਲਾਂ ਬੱਚੇ ਨੂੰ ਗੁਆਚਿਆ ਦੱਸ ਕੇ ਅਮਰੀਕਾ ਤੋਂ ਭਾਰਤ ਭੱਜਿਆ ਜੋੜਾ
Total Views: 97 ,
Real Estate