ਐਮ ਜੀ ਸੈਵਨ ਪ੍ਰੋਡਕਸ਼ਨ ‘ਤੇ 9 ਅਪ੍ਰੈਲ ਨੂੰ ਅਟਵਾਲ ਸਿਸਟਰ ਦਾ ‘ਹੰਝੂਆਂ ਦੇ ਬੁੱਕ’ ਰਿਲੀਜ਼

 ਸ੍ਰੀ ਮੁਕਤਸਰ ਸਾਹਿਬ 8 ਅਪ੍ਰੈਲ ( ਕੁਲਦੀਪ ਸਿੰਘ ) ਨੌਂ ਅਪ੍ਰੈਲ ਐਤਵਾਰ ਨੂੰ ਅਟਵਾਲ ਸਿਸਟਰਜ਼ ਦਾ ਨਵਾਂ ਗੀਤ ” ਹੰਝੂਆਂ ਦੇ ਬੁੱਕ ” ਐਮ ਜੀ ਸੈਵਨ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂ ਟਿਊਬ ਚੈਨਲ ਵੱਲੋਂ , ਸੰਸਾਰ ਪੱਧਰ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਵੈਟਰਨ ਸੂਬੇਦਾਰ ਅੰਗਰੇਜ਼ ਸਿੰਘ ਸਾਹਿਬ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਗੀਤ ਨੂੰ ਗੀਤਕਾਰ ਕੁਲਦੀਪ ਘੁਮਾਣ ਦੀ ਕਲਮ ਨੇ ਸਿਰਜਿਆ ਹੈ ‌ਅਤੇ ਮਿਊਜ਼ਿਕ ‘ ਸੈਵਨ ਰੈਕਰਡਜ਼ ਫਰੀਦਕੋਟ ‘ ਦੇ ਮਿਊਜ਼ਿਕ ਡਾਇਰੈਕਟਰ ਸਨੀ ਸੈਵਨ ਵੱਲੋਂ ਦਿੱਤਾ ਗਿਆ ਹੈ। ਵੀਡੀਓ ਡਾਇਰੈਕਟਰ ਪਾਸੂ ਆਰਟਸ ਰਾਮਪੁਰਾ ਫੂਲ ਵੱਲੋਂ ਬੜੀ ਹੀ ਰੂਹਦਾਰੀ ਨਾਲ  ਡਾਇਰੈਕਟ ਕੀਤੀ ਗਈ ਹੈ। ਉਨਾਂ ਕਿਹਾ ਕਿ ਐਮ ਜੀ ਸੈਵਨ ਪ੍ਰੋਡੈਕਸ਼ਨ ਦੇ ਮਾਲਕ ਮਨਜਿੰਦਰ ਘੁਮਾਣ ਨੇ ਹਮੇਸ਼ਾਂ ਹੀ ਚੰਗੇ ਮਿਆਰੀ ਗੀਤਾਂ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਹੈ ਜਿਸਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਅੱਜ ਦੇ ਦੌਰ ਵਿੱਚ ਬਹੁਤੇ ਲੋਕ ਵਪਾਰਕ ਪੱਖ ਨੂੰ ਹੀ ਮੁੱਖ ਰੱਖਦੇ ਹਨ ਅਤੇ ਬਹੁਤ ਕੁਝ ਕਿਸੇ ਵੀ ਮਾਪਦੰਡ ‘ਤੇ ਖਰਾ ਨਾਂ ਉੱਤਰਨ ਵਾਲਾ ਗੀਤ ਸੰਗੀਤ ਪਰੋਸ ਰਹੇ ਹਨ।
ਉਨ੍ਹਾਂ ਅਮੀਰ ਗਾਇਕੀ ਸੁਨਣ ਤੇ ਮਾਨਣ ਵਾਲੇ ਸਰੋਤਿਆਂ ਨੂੰ ਅਪੀਲ ਕੀਤੀ ਹੈ ਕਿ ਐਮ ਜੀ ਟੈਲੀਕਾਸਟ ਯੂ ਟਿਊਬ ਚੈਨਲ ‘ਤੇ 9 ਅਪ੍ਰੈਲ ਨੂੰ ਇਨ੍ਹਾਂ ਹੀ ਭੈਣਾਂ ਦੀ ਇੱਕ ਇੰਟਰਵਿਊ ਸਵੇਰੇ 9 ਵਜੇ ਰਿਲੀਜ਼ ਕੀਤੀ ਜਾਵੇਗੀ ਅਤੇ ਐਮ ਜੀ ਸੈਵਨ ਪ੍ਰੋਡਕਸ਼ਨ ‘ਤੇ ਸਵੇਰੇ 10 ਵਜੇ ਗੀਤ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਦੋਵਾਂ ਵੀ ਵੀਡੀਓਜ਼ ਨੂੰ ਲਾਈਕ , ਕੁਮੈਂਟਸ ਅਤੇ ਸ਼ੇਅਰ ਕਰ ਕੇ ਸਮੁੱਚੀ ਟੀਮ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇ ਤਾਂ ਕਿ ਇਹ ਟੀਮ ਹੋਰ ਵੀ ਵਧੀਆ ਸੰਗੀਤ ਸਰੋਤਿਆਂ ਦੀ ਝੋਲੀ ਪਾ ਸਕੇ।
Total Views: 226 ,
Real Estate