
ਪਾਇਲਟਾਂ ਨੂੰ ਮਾੜੇ ਹਾਲਾਤ ਨਾਲ ਸਿੱਝਣ ਦੀ ਤਾਂ ਸਿਖਲਾਈ ਦਿੱਤੀ ਜਾਂਦੀ ਹੈ ਪਰ ਕੌਕਪਿਟ ਵਿੱਚ ਵੜੇ ਸੱਪ ਨਾਲ ਕਿਵੇਂ ਨਜਿੱਠਣਾ ਹੈ,ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਸਿਖਾਇਆ ਜਾਂਦਾ ਹੋਣਾ। ਦੱਖਣੀ ਅਫਰੀਕਾ ਦੇ ਪਾਇਲਟ ਰੁਡੋਲਫ ਇਰਾਸਮਸ ਨੇ ਜਹਾਜ਼ ਦੇ ਕੌਕਪਿਟ ਵਿੱਚ ਕੋਬਰਾ ਦਿਖਣ ’ਤੇ ਜਹਾਜ਼ ਨੂੰ ਸੁਰੱਖਿਅਤ ਹੇਠਾਂ ਲਾਹ ਕੇ ਬਹਾਦਰੀ ਵਾਲਾ ਕਾਰਨਾਮਾ ਕੀਤਾ ਹੈ। ਇਸ ਦੀ ਉਡਾਣ ਮਾਹਿਰਾਂ ਵੱਲੋਂ ਸ਼ਲਾਘਾ ਕੀਤੀ ਗਈ। ਇਰਾਸਮਸ ਨੂੰ ਪੰਜ ਵਰ੍ਹਿਆਂ ਦਾ ਉਡਾਣ ਭਰਨ ਦਾ ਤਜਰਬਾ ਹੈ। ਜਦੋਂ ਜਹਾਜ਼ ਵਿੱਚ ਕੋਬਰਾ ਦਿਖਿਆ ਤਾਂ ਇਰਾਸਮਸ ਸੋਮਵਾਰ ਸਵੇਰੇ ਚਾਰ ਯਾਤਰੀਆਂ ਸਣੇ ਛੋਟਾ ਬੀਚਕਰਾਫਟ ਜਹਾਜ਼ ਉਡਾ ਰਹੇ ਸਨ। ਉਨ੍ਹਾਂ ਕਿਹਾ,‘ਜਦੋਂ ਮੈਂ ਕੌਕਪਿਟ ਵਿੱਚ ਸੱਪ ਦੇਖਿਆ ਤਾਂ ਇਕ ਵਾਰ ਤਾਂ ਮੈਂ ਸੁੰਨ ਹੋ ਗਿਆ। ਮੈਂ ਯਾਤਰੀਆਂ ਨੂੰ ਦੱਸਿਆ ਕਿ ਜਹਾਜ਼ ਵਿੱਚ ਸੱਪ ਹੈ, ਮੈਨੂੰ ਲੱਗਦਾ ਉਹ ਮੇਰੀ ਸੀਟ ਥੱਲੇ ਹੈ, ਇਸ ਲਈ ਸਾਨੂੰ ਜਹਾਜ਼ ਹੇਠਾਂ ਉਤਾਰਨਾ ਪਵੇਗਾ।
Total Views: 184 ,
Real Estate



















