META ਅਜੇ ਵੀ ਭਾਰਤ ਵਿੱਚ ਬੱਚਿਆਂ ਦੇ ਜਿ/ਨਸੀ ਸ਼ੋ/ਸ਼ਣ ਵਾਲੇ ਇਸ਼ਤਿਹਾਰ ਚਲਾ ਰਿਹਾ!

ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਮੈਟਾ ਨੇ ਪੈਸੇ ਲੈ ਕੇ ਸੈਂਕੜੇ ਅਜਿਹੇ ਇਸ਼ਤਿਹਾਰ ਚਲਾਏ ਹਨ, ਜਿਨ੍ਹਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਬਣਾਈਆਂ ਗਈਆਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਅਤੇ ਵੀਡੀਓ ਹਨ।ਟੈਕ ਕੰਪਨੀਆਂ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਦੇ ਮੁੱਦੇ ‘ਤੇ ਕੰਮ ਕਰਨ ਵਾਲੇ ਅਮਰੀਕੀ ਕਾਰਕੁਨਾਂ ਦੀ ਇਸ ਰਿਪੋਰਟ ਮੁਤਾਬਕ ਪਿਛਲੇ 10 ਮਹੀਨਿਆਂ ਵਿੱਚ ਦਿਖਾਏ ਗਏ ਇਨ੍ਹਾਂ ਇਸ਼ਤਿਹਾਰਾਂ ਵਿੱਚੋਂ ਦਰਜਨਾਂ ਭਾਰਤ ਵਿੱਚ ਚਲਾਏ ਗਏ ਹਨ।ਇਹ ਰਿਪੋਰਟ ਭਾਰਤ ਸਰਕਾਰ ਦੇ ਉਸ ਹੁਕਮ ਦੇ ਦੋ ਮਹੀਨੇ ਬਾਅਦ ਆਈ ਹੈ, ਜਿਸ ਵਿੱਚ ਮੈਟਾ ਨੂੰ ਇੰਸਟਾਗ੍ਰਾਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ (ਸੀਐੱਸਏਐੱਮ) ਅਤੇ ਇਸ਼ਤਿਹਾਰ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ।
ਇਹ ਕਦਮ ਬੀਬੀਸੀ ਆਈ ਦੀ ਪੜਤਾਲ ਤੋਂ ਬਾਅਦ ਚੁੱਕਿਆ ਗਿਆ ਸੀ। ਇਸ ਪੜਤਾਲ ਵਿੱਚ ਦੇਖਿਆ ਗਿਆ ਸੀ ਕਿ ਇੰਸਟਾਗ੍ਰਾਮ ਪੈਸੇ ਲੈ ਕੇ ਅਜਿਹੀ ਸਮੱਗਰੀ ਦੇ ਪ੍ਰਚਾਰ ਵਾਲੇ ਇਸ਼ਤਿਹਾਰ ਭਾਰਤ ਵਿੱਚ ਚਲਾ ਰਿਹਾ ਸੀ।ਵਾਸ਼ਿੰਗਟਨ ਸਥਿਤ ਟੈਕ ਟ੍ਰਾਂਸਪੇਰੈਂਸੀ ਪ੍ਰੋਜੈਕਟ (ਟੀਟੀਪੀ) ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਸੀਐੱਸਏਐੱਮ ਵਾਲੇ 332 ਇਸ਼ਤਿਹਾਰ ਮਿਲੇ। ਇਨ੍ਹਾਂ ਵਿੱਚੋਂ ਜ਼ਿਆਦਾਤਰ (274) ਇਸੇ ਸਾਲ ਅਗਸਤ ਮਹੀਨੇ ਵਿੱਚ ਚਲਾਏ ਗਏ ਸਨ।ਮੰਗਲਵਾਰ ਨੂੰ ਪ੍ਰਕਾਸ਼ਿਤ ਹੋਈ ਟੀਟੀਪੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਯੂਰਪ ਦੇ ਰਾਜ ਪਰਿਵਾਰ ਦੇ ਇੱਕ ਬੱਚੇ ਸਮੇਤ ਕਈ ਅਸਲ ਬੱਚਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਦੀਆਂ ਤਸਵੀਰਾਂ ਇਸ਼ਤਿਹਾਰਾਂ ਵਿੱਚ ਵਰਤੀਆਂ ਗਈਆਂ ਹਨ ਅਤੇ ਏਆਈ ਦੀ ਵਰਤੋਂ ਕਰਕੇ ਬਦਲੀਆਂ ਗਈਆਂ ਹਨ।ਟੀਟੀਪੀ ਮੁਤਾਬਕ ਮੈਟਾ ਨੂੰ ਆਪਣੀ ਖੋਜ ਦੇ ਨਤੀਜਿਆਂ ਤੋਂ ਜਾਣੂ ਕਰਵਾਉਣ ਤੋਂ ਬਾਅਦ ਵੀ ਕੰਪਨੀ ਦੇ ਪਲੇਟਫਾਰਮ ‘ਤੇ ਅਜਿਹੇ ਇਸ਼ਤਿਹਾਰ ਚਲਾਏ ਜਾਂਦੇ ਰਹੇ ਹਨ।ਲਗਭਗ ਇੱਕ-ਚੌਥਾਈ (84) ਇਸ਼ਤਿਹਾਰ ਭਾਰਤ ਵਿੱਚ ਚਲਾਏ ਗਏ। ਇਨ੍ਹਾਂ ਵਿੱਚੋਂ 78 ਭਾਰਤ ਸਰਕਾਰ ਵੱਲੋਂ ਇੰਸਟਾਗ੍ਰਾਮ ਤੋਂ ਸੀਐੱਸਏਐੱਮ ਹਟਾਉਣ ਦੇ ਹੁਕਮ ਅਤੇ ਮੈਟਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਕਾਸ਼ਿਤ ਹੋਏ।ਪੜਤਾਲ ਤੋਂ ਬਾਅਦ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਸਮੇਤ ਕਈ ਭਾਰਤੀ ਏਜੰਸੀਆਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

Real Estate