
ਕਿਸਾਨਾਂ ਨੇ ਫੜੇ 150 ਦੇ ਕਰੀਬ ਡੋਡਿਆਂ ਦੇ ਬੂਟੇ
ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਹੰਗਾਮਾ ਉਦੋਂ ਹੋ ਗਿਆ ਜਦੋਂ ਕਿਸਾਨਾਂ ਦੀ ਨਜ਼ਰ ਖੇਤੀਬਾੜੀ ਦਫ਼ਤਰ ਅੰਦਰ ਲੱਗੇ ਬਗੀਚੇ ਵਿਚ ਡੋਡਿਆਂ ਦੇ ਬੂਟਿਆਂ ਉੱਤੇ ਪਈ, ਜਿਸ ਨੂੰ ਲੈ ਕੇ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ। ਕਿਸਾਨਾਂ ਨੇ ਆਖਿਆ ਕਿ ਖੁਦ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦੇ ਵਿਚ ਡੋਡਿਆਂ ਦੀ ਖੇਤੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਅਫੀਮ ਭੁੱਕੀ ਦੀ ਖੇਤੀ ਕਰਨ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੋਈ ਇੱਕ ਦੋ ਬੂਟਾ ਹੁੰਦਾ ਤਾਂ ਅਸੀਂ ਮੰਨ ਸਕਦੇ ਸੀ ਕਿ ਇਹ ਗਲਤੀ ਨਾਲ ਆ ਗਿਆ ਹੋਵੇਗਾ ਪਰ ਬਗੀਚੇ ਦੇ ਵਿਚ 150 ਦੇ ਕਰੀਬ ਡੋਡਿਆਂ ਦੇ ਬੂਟੇ ਲਗਾਏ ਹੋਏ ਸਨ। ਕਿਸਾਨਾਂ ਨੇ ਖੁਦ ਇਸ ਦੀ ਸ਼ਨਾਖਤ ਕੀਤੀ ਅਤੇ ਕਿਹਾ ਕਿ ਇਹ ਡੋਡਿਆਂ ਦੇ ਬੂਟੇ ਹਨ, ਕਿਸਾਨਾਂ ਨੇ ਕਿਹਾ ਕਿ ਜੇਕਰ ਖੇਤੀਬਾੜੀ ਦਫ਼ਤਰ ਵਿਚ ਆਪਣੇ ਖਾਣ ਲਈ ਡੋਡੇ ਲਗਾ ਰਹੇ ਹਨ ਤਾਂ ਕਿਸਾਨਾਂ ਨੂੰ ਇਸ ਦੀ ਖੇਤੀ ਕਰਨ ਦੀ ਇਜਾਜਤ ਕਿਉਂ ਨਹੀਂ ਦਿੱਤੀ ਜਾਂਦੀ। ਕਿਸਾਨਾਂ ਨੇ ਕਿਹਾ ਕਿ ਕੀ ਹੁਣ ਖੇਤੀਬਾੜੀ ਅਫ਼ਸਰ ਉਤੇ ਕਾਰਵਾਈ ਹੋਵੇਗੀ ਇਹ ਵੱਡਾ ਸਵਾਲ ਹੈ।
ਇਸ ਸਬੰਧੀ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ, ਉਨ੍ਹਾਂ ਕਿਹਾ ਕਿ ਬੂਟੇ ਮਾਲੀ ਨੇ ਗਲਤੀ ਨਾਲ ਲਗਾ ਦਿੱਤੇ ਹੋਣਗੇ।
Total Views: 171 ,
Real Estate

















