ਮੈਕਸਿਕੋ: ਪਰਵਾਸੀ ਨਜ਼ਰਬੰਦੀ ਕੇਂਦਰ ’ਚ ਲੱਗੀ ਅੱਗ 40 ਮੌਤਾਂ

ਉੱਤਰੀ ਮੈਕਸਿਕੋ ਵਿੱਚ ਅਮਰੀਕਾ ਦੀ ਸਰਹੱਦ ਨੇੜੇ ਇੱਕ ਪਰਵਾਸੀ ਨਜ਼ਰਬੰਦੀ ਕੇਂਦਰ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 40 ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਕੌਮੀ ਪਰਵਾਸ ਸੰਸਥਾ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਿੱਤੀ।ਉੱਤਰੀ ਮੈਕਸਿਕੋ ਵਿੱਚ ਅਮਰੀਕਾ ਦੀ ਸਰਹੱਦ ਨੇੜੇ ਇੱਕ ਪਰਵਾਸ ਕੇਂਦਰ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਤਿੰਨ ਦਰਜਨ ਪਰਵਾਸੀਆਂ ਦੀ ਮੌਤ ਹੋ ਗਈ। ਤਸਵੀਰਾਂ ਵਿੱਚ ਅਲ ਪਾਸ ਨੇੜੇ ਸਿਊਦਾਦ ਜੁਆਰੇਜ਼ ਵਿੱਚ ਕੇਂਦਰ ਦੇ ਬਾਹਰ ਢੱਕ ਕੇ ਰੱਖੀਆਂ ਹੋਈਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਮੌਕੇ ’ਤੇ ਐਂਬੂਲੈਂਸਾਂ, ਫਾਇਰ ਬ੍ਰਿਗੇਡ ਅਮਲਾ ਅਤੇ ਵੈਨ ਦਿਖਾਈ ਦਿੱਤੀ।
ਅਖ਼ਬਾਰ ‘ਡਿਆਰੀਓ ਡੀ ਜੁਆਰੇਜ਼’ ਨੇ ਚਿਹੂਅਹੂਆ ਸੂਬੇ ਦੇ ਸਰਕਾਰੀ ਵਕੀਲ ਦਫ਼ਤਰ ਦੇ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਸੋਮਵਾਰ ਦੇਰ ਰਾਤ ਵਾਪਰੀ ਜਿਸ ਵਿੱਚ 40 ਲੋਕਾਂ ਦੀ ਮੌਤ ਹੋ ਗਈ।ਮੀਡੀਆ ਰਿਪੋਰਟਾਂ ਮੁਤਾਬਕ ਮੈਕਸਿਕੋ ਦੇ ਅਟਾਰਨੀ ਜਨਰਲ ਦਫ਼ਤਰ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚਕਰਤਾ ਮੌਕੇ ’ਤੇ ਮੌਜੂਦ ਹਨ।
ਅਮਰੀਕਾ ’ਚ ਦਾਖਲ ਹੋਣ ਵਾਲੇ ਪਰਵਾਸੀਆਂ ਲਈ ਸਿਊਦਾਦ ਇੱਕ ਮੁੱਖ ਲਾਂਘਾ ਹੈ। ਇਥੋਂ ਦੀਆਂ ਪਨਾਹਗਾਹਾਂ ਉਨ੍ਹਾਂ ਪਰਵਾਸੀਆਂ ਨਾਲ ਭਰੀਆਂ ਹੋਈਆਂ ਜਿਨ੍ਹਾਂ ਨੇ ਅਮਰੀਕਾ ਵਿੱਚ ਸਿਆਸੀ ਸ਼ਰਨ ਲਈ ਅਪੀਲ ਕੀਤੀ ਹੋਈ ਹੈ ਅਤੇ ਪ੍ਰਕਿਰਿਆ ਦੀ ਉਡੀਕ ਕਰ ਰਹੇ ਹਨ।
Total Views: 111 ,
Real Estate