ਸੈਕਰਾਮੈਂਟੋ : ਗੁਰਦਵਾਰਾ ਸਿੱਖ ਸੋਸਾਇਟੀ ਅੰਦਰ ਗੋਲੀਬਾਰੀ

ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਐਤਵਾਰ ਨੂੰ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੋਸਾਇਟੀ ਵਿੱਚ ਪਹਿਲੇ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ ਦੌਰਾਨ ਦੋ ਲੋਕਾਂ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਗੋਲੀਬਾਰੀ ਦੀ ਘਟਨਾ ਮਸ਼ਹੂਰ ਗੁਰਦਵਾਰਾ ਬਰਾਡਸ਼ਾਹ ਸਟਰੀਟ ਤੇ ਵਾਪਰੀ ਹੈ। ਪੁਲਿਸ ਰਿਪੋਰਟ ਅਨੁਸਾਰ ਗੁਰੂ ਘਰ ਦੀ ਨਵੀਂ ਬਿਲਡਿੰਗ ਬਣਨ ਉਪਰੰਤ ਇੱਥੇ ਪਹਿਲਾ ਨਗਰ ਕੀਰਤਨ ਸ਼ਸ਼ੋਬਤ ਕੀਤਾ ਗਿਆ ਸੀ। ਜਦੋਂ ਗੁਰੂ ਘਰ ਤੋ ਨਗਰ ਕੀਰਤਨ ਤੁਰਿਆ ਤਾਂ ਤਕਰੀਬਨ 2.30 ਸ਼ਾਂਮੀ ਦੋ ਪੰਜਾਬੀ ਗੁੱਟਾਂ ਵਿਚਕਾਰ ਪੁਰਾਣੀ ਰੰਜ਼ਸ਼ ਦੇ ਚਲਦਿਆ ਲੜਾਈ ਹੋ ਗਈ। ਅਤੇ ਇੱਕ ਗਰੁੱਪ ਦੇ ਮੈਂਬਰ ਨੂੰ ਹੇਠਾਂ ਸੁੱਟਿਆ ਹੋਇਆ ਸੀ ਜਦੋਂ ਉਸਨੇ ਗੋਲਾ-ਬਾਰੀ ਕਰਕੇ ਦੋ ਵਿਅਕਤੀਆ ਨੂੰ ਜਖਮੀ ਕਰ ਦਿੱਤਾ। ਦੋਹਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਹਾਲਤ ਨਾਜੁੱਕ ਬਣੀ ਹੋਈ ਹੈ। ਪੁਲਿਸ ਨੇ ਮੌਕੇ ਤੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ, ਜਦੋਂ ਕਿ ਤੀਜਾ ਵਿਅੱਕਤੀ ਫਰਾਰ ਹੈ। ਜਖਮੀਆਂ ਵਿੱਚੋਂ ਇੱਕ ਦੀ ਹਾਲਤ ਬੇਹੱਦ ਚਿੰਤਾ-ਜਨਕ ਹੈ।
Total Views: 256 ,
Real Estate