
ਹਾਲਟਨ ਵਿੱਚ ਪੁਲਿਸ ਨੇ ਚੋਰੀ ਦੀਆਂ 24 ਮਹਿੰਗੀਆਂ ਗੱਡੀਆਂ ਬਰਾਮਦ ਕਰ ਲਈਆਂ, ਜਿਨ੍ਹਾਂ ਨੂੰ ਦੁਬਈ ਲਿਜਾਣ ਦੀ ਯੋਜਨਾ ਬਣ ਰਹੀ ਸੀ। ਇਨ੍ਹਾਂ ‘ਚ ਰੌਲਸ ਰੌਇਸ ਜਿਹੀਆਂ 2.1 ਮਿਲੀਅਨ ਡਾਲਰ ਕੀਮਤ ਦੀਆਂ ਗੱਡੀਆਂ ਸ਼ਾਮਲ ਨੇ। ਹਾਲਟਨ ਰੀਜਨਲ ਪੁਲਿਸ ਸਰਵਿਸਜ਼ ਦੀ ਅਗਵਾਈ ਵਾਲੀ ਆਟੋ ਥੈਫਟ ਟਾਸਕ ਫੋਰਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ। ਇਸ ਟੀਮ ਨੇ ਪਿਛਲੇ ਮਹੀਨੇ ਇਨ੍ਹਾਂ ਗੱਡੀਆਂ ਸਬੰਧੀ ਜਾਂਚ ਸ਼ੁਰੂ ਕੀਤੀ ਸੀ। ਇਸ ਟਾਸਕ ਫੋਰਸ ਨੇ ਇਸ ਮਿਸ਼ਨ ਵਿੱਚ ਪੀਲ ਰੀਜਨਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨਾਲ ਮਿਲ ਕੇ ਕੰਮ ਕੀਤਾ।
Total Views: 273 ,
Real Estate



















