ਆਸਟਰੇਲੀਆ: ਨਿਊ ਸਾਊਥ ਵੇਲਜ਼ ਸੂਬੇ ਦੀਆਂ ਚੋਣਾਂ ’ਚ ਲੇਬਰ ਪਾਰਟੀ ਜੇਤੂ

ਆਸਟਰੇਲੀਆ ਦੀ ਸਭ ਤੋਂ ਵੱਧ ਵਸੋਂ ਵਾਲਾ ਸੂਬਾ ਨਿਊ ਸਾਊਥ ਵੇਲਜ਼ ਦੀਆਂ ਸਟੇਟ ਪਾਰਲੀਮੈਂਟ ਚੋਣਾਂ ਵਿੱਚ ਲੇਬਰ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਲੇਬਰ ਪਾਰਟੀ 12 ਸਾਲਾਂ ਬਾਅਦ ਸੱਤਾ ਵਿੱਚ ਵਾਪਸ ਆਈ ਹੈ। ਇਸ ਚੋਣ ਵਿੱਚ ਦੋ ਭਾਰਤੀ ਮੂਲ ਦੇ ਪਿਛੋਕੜ ਵਾਲੇ ਉਮੀਦਵਾਰ ਚੁਣੇ ਗਏ ਹਨ। ਪੰਜਾਬੀ ਵਸੋਂ ਵਾਲਾ ਕਸਬਾ ਵੂਲਗੂਲਗਾ ਦੀ ਕੌਫਸ ਹਾਰਬਰ ਸੀਟ ਤੋਂ ਦੂਜੀ ਵਾਰ ਗੁਰਮੇਸ਼ ਸਿੰਘ ਸਿੱਧੂ ਨੈਸ਼ਨਲ ਪਾਰਟੀ ਆਫ ਆਸਟਰੇਲੀਆ ਤੇ ਸਿਡਨੀ ਦੇ ਲਿਵਰਪੂਲ ਹਲਕੇ ਤੋਂ ਕਰਿਸ਼ਮਾ ਕਲਿਯਾਂਡਾ ਨੇ ਆਸਟਰੇਲੀਅਨ ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਜਿੱਤੀ ਹੈ। ਸਿੱਧੂ ਆਪਣੇ ਆਸਟਰੇਲਿਆਈ ਪਰਿਵਾਰ ਦੀ ਚੌਥੀ ਪੀੜ੍ਹੀ ਵਿੱਚੋਂ ਹਨ ਅਤੇ ਉਹ ਬਲੂ ਬੈਰੀ ਦੇ ਕਾਸ਼ਤਕਾਰ ਵਿੱਚੋਂ ਪ੍ਰਮੁੱਖ ਹਨ। ਮਿਸ ਕਰਿਸ਼ਮਾ ਬੰਗਲੌਰ ਤੋਂ ਹਨ। ਉਹ ਛੋਟੀ ਉਮਰ ਵਿੱਚ ਪਰਿਵਾਰ ਸਮੇਤ ਆਸਟਰੇਲੀਆ ਆਏ ਸਨ ਅਤੇ ਆਈਟੀ ਖੇਤਰ ਵਿੱਚ ਹਨ।
Total Views: 246 ,
Real Estate