ਸੁਸ਼ਮਾ ਸਵਰਾਜ ਦੀ ਬੇਟੀ ਬਾਂਸੂਰੀ ਨੂੰ ਭਾਜਪਾ ਨੇ ਦਿੱਤਾ ਸਰਗਰਮ ਰਾਜਨੀਤੀ ‘ਚ ਅਹੁਦਾ

ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਮਰਹੂਮ ਸੁਸ਼ਮਾ ਸਵਰਾਜ ਦੀ ਧੀ ਬਾਂਸੂਰੀ ਸਵਰਾਜ ਸਰਗਰਮ ਰਾਜਨੀਤੀ ਵਿੱਚ ਆ ਗਈ ਹੈ। ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਸੂਬਾ ਕਾਨੂੰਨੀ ਸੈੱਲ ਦਾ ਸਹਿ-ਕਨਵੀਨਰ ਨਿਯੁਕਤ ਕੀਤਾ ਹੈ। ਬਾਂਸੂਰੀ ਸਵਰਾਜ ਨੂੰ ਪਹਿਲੀ ਵਾਰ ਪਾਰਟੀ ਵਿੱਚ ਅਹੁਦਾ ਮਿਲਿਆ ਹੈ। ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕੀਤਾ ਹੈ, ਜੋ ਕਿ ਸੂਬਾ ਪ੍ਰਧਾਨ ਤੋਂ ਬਾਂਸੂਰੀ ਦੀ ਵੀ ਪਹਿਲੀ ਨਿਯੁਕਤੀ ਹੈ। ਸਰਗਰਮ ਰ’ਜਨੀਤੀ ਵਿੱਚ ਆਉਣ ਦੇ ਨਾਲ ਹੀ ਬਾਂਸੂਰੀ ਨੇ ਟਵੀਟ ਕਰਕੇ ਸੀਨੀਅਰ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ ਹੈ। ਟਵੀਟ ‘ਚ ਲਿਖਿਆ ਕਿ ਸੂਬਾ ਭਾਜਪਾ ਲੀਗਲ ਸੈੱਲ ‘ਚ ਸੂਬਾ ਕੋ-ਕਨਵੀਨਰ ਦੇ ਰੂਪ ‘ਚ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ, ਸੰਗਠਨ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਦੀ ਬਹੁਤ ਧੰਨਵਾਦੀ ਹਾਂ।
ਬਾਂਸੂਰੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਵਰਾਜ ਕੌਸ਼ਲ ਦੀ ਇਕਲੌਤੀ ਬੇਟੀ ਹੈ। ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਵਕੀਲ ਹੈ। ਦਿੱਲੀ ਹਾਈ ਕੋਰਟ ਦੇ ਨਾਲ-ਨਾਲ ਸੁਪਰੀਮ ਕੋਰਟ ਵਿੱਚ ਵੀ ਪ੍ਰੈਕਟਿਸ ਕਰਦੇ ਹਨ। ਬਾਂਸੂਰੀ ਦੇ ਰਾਜਨੀਤੀ ਵਿੱਚ ਆਉਣ ਦੇ ਨਾਲ ਹੀ ਉਨ੍ਹਾਂ ਦੇ ਚੋਣ ਲੜਨ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਪਾਰਟੀ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜ ਸਕਦੀ ਹੈ। ਕਿਉਂਕਿ ਇਹ ਨਿਯੁਕਤੀ ਸੂਬਾ ਭਾਜਪਾ ਵੱਲੋਂ ਹਾਈਕਮਾਂਡ ਦੀਆਂ ਹਦਾਇਤਾਂ ‘ਤੇ ਹੀ ਕੀਤੀ ਗਈ ਹੈ।

Total Views: 255 ,
Real Estate