ਅੰਮ੍ਰਿਤਪਾਲ ਦੇ ਬਾਡੀਗਾਰਡ ਤੇ ਲਗਾਇਆ ਗਿਆ NSA

ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਉਤੇ NSA ਲਗਾਇਆ ਗਿਆ ਹੈ। ਅੰਮ੍ਰਿਤਪਾਲ ਦੇ ਬਾਡੀਗਾਰਡ ਵਰਿੰਦਰ ਜੌਹਲ ਉਤੇ ਇਹ ਸਖਤ ਕਾਨੂੰਨ ਲਗਾਇਆ ਗਿਆ ਹੈ। ਵਰਿੰਦਰ ਸਿੰਘ ਜੌਹਲ ਤੇ ਜਥੇ ਦੇ ਨੌਜਵਾਨਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦੇਣ ਦਾ ਦੋਸ਼ ਲਗਾਇਆ ਗਿਆ ਹੈ । ਵਰਿੰਦਰ ਜੌਹਲ ਅੰਮ੍ਰਿਤਪਾਲ ਦੇ ਨਾਲ ਰਹਿੰਦਾ ਸੀ ਅਤੇ ਉਸ ਦਾ ਕਾਫੀ ਕਰੀਬੀ ਸੀ। ਉਸ ਨੂੰ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਵਰਿੰਦਰ ਜੌਹਲ ਅਠਵਾਂ ਸ਼ਖਸ ਹੈ, ਜਿਸ ਨੂੰ ਅਸਾਮ ਭੇਜਿਆ ਗਿਆ ਹੈ।

Total Views: 344 ,
Real Estate